IND Vs ENG Chennai Test Match: ਟੀਮ ਇੰਡੀਆ ਨੇ ਦੂਜੇ ਟੈਸਟ 'ਚ ਇੰਗਲੈਂਡ ਨੂੰ ਹਰਾਇਆ ਅਤੇ ਚਾਰ ਮੈਚਾਂ ਦੀ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ। ਪਹਿਲਾ ਮੈਚ 227 ਦੌੜਾਂ ਨਾਲ ਹਾਰਨ ਤੋਂ ਬਾਅਦ ਟੀਮ ਇੰਡੀਆ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਦੂਜੇ ਟੈਸਟ 'ਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ। ਇਹ ਟੈਸਟ ਕ੍ਰਿਕਟ ਦੇ 89 ਸਾਲਾਂ ਦੇ ਇਤਿਹਾਸ 'ਚ ਇੰਗਲੈਂਡ ਖਿਲਾਫ ਸਭ ਤੋਂ ਵੱਡੀ ਜਿੱਤ ਹੈ।


 


ਇਸ ਜਿੱਤ ਨਾਲ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੇ। ਟੀਮ ਇੰਡੀਆ ਨੇ ਕਪਿਲ ਦੇਵ ਦੀ ਅਗਵਾਈ 'ਚ 1986 'ਚ ਲੀਡਜ਼ ਮੈਦਾਨ 'ਚ ਇੰਗਲੈਂਡ ਨੂੰ 279 ਦੌੜਾਂ ਨਾਲ ਹਰਾਇਆ। ਹੁਣ ਤੱਕ ਦੀ ਇਹ ਜਿੱਤ ਇੰਡੀਆ ਇੰਗਲੈਂਡ ਖਿਲਾਫ ਸਭ ਤੋਂ ਵੱਡੀ ਜਿੱਤ ਸੀ।


 


ਇਸਦੇ ਨਾਲ, ਟੈਸਟ ਕ੍ਰਿਕਟ ਦੇ 89 ਸਾਲਾਂ ਦੇ ਇਤਿਹਾਸ ਵਿੱਚ ਇਹ ਭਾਰਤ ਦੀ ਪੰਜਵੀਂ ਸਭ ਤੋਂ ਵੱਡੀ ਜਿੱਤ ਹੈ। ਟੀਮ ਇੰਡੀਆ ਨੇ 2015 'ਚ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾਇਆ ਸੀ ਅਤੇ ਦੌੜਾਂ ਦੇ ਮਾਮਲੇ 'ਚ ਇਹ ਟੈਸਟ ਕ੍ਰਿਕਟ 'ਚ ਭਾਰਤ ਦੀ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਹੈ।


 


ਟੈਸਟ ਕ੍ਰਿਕਟ 'ਚ ਭਾਰਤ ਦੀਆਂ ਪੰਜ ਸਭ ਤੋਂ ਵੱਡੀ ਜਿੱਤਾਂ:


2015: ਦੱਖਣੀ ਅਫਰੀਕਾ ਨੂੰ ਦਿੱਲੀ 'ਚ 337 ਦੌੜਾਂ ਨਾਲ ਹਰਾਇਆ


2016: ਇੰਦੌਰ 'ਚ ਨਿਊਜ਼ੀਲੈਂਡ ਨੂੰ 321 ਦੌੜਾਂ ਨਾਲ ਹਰਾਇਆ


2008: ਮੁਹਾਲੀ ਵਿੱਚ ਆਸਟਰੇਲੀਆ ਨੂੰ 320 ਦੌੜਾਂ ਨਾਲ ਹਰਾਇਆ


2019: ਨੌਰਥ ਸਾਉਂਡ ਵਿਚ ਵੈਸਟਇੰਡੀਜ਼ ਨੂੰ 318 ਦੌੜਾਂ ਨਾਲ ਹਰਾਇਆ


2021: ਚੇਨਈ 'ਚ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ