ਸਾਊਥਐਂਪਟਨ (ਇੰਗਲੈਂਡ) World Test Championship Final: ਇਸ਼ਾਂਤ ਸ਼ਰਮਾ ਨੇ ਭਾਰਤ ਅਤੇ ਨਿਊਜ਼ੀ ਲੈਂਡ ਵਿਚਾਲੇ ਖੇਡੇ ਜਾ ਰਹੇ ਡਬਲਯੂਟੀਸੀ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ਼ਾਂਤ ਸ਼ਰਮਾ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਕੌਨਵੇ ਦੇ ਵਿਕੇਟ ਦੇ ਰੂਪ ਵਿੱਚ ਭਾਰਤ ਨੂੰ ਇੱਕ ਮਹੱਤਵਪੂਰਨ ਸਫਲਤਾ ਦਿਵਾਈ। ਇਸ ਦੇ ਨਾਲ ਹੀ ਇਸ਼ਾਂਤ ਸ਼ਰਮਾ ਇੰਗਲੈਂਡ ਵਿੱਚ ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਵਿਕੇਟ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ ਤੇ ਇੰਝ ਕਰਦਿਆਂ ਉਨ੍ਹਾਂ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜਿਆ ਹੈ। ਭਾਰਤੀ ਟੀਮ 217 ਦੌੜਾਂ 'ਤੇ ਆਲ ਆਊਟ ਹੋ ਗਈ, ਨਿਊ ਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵਿਡ ਕੌਨਵੇ ਨੇ ਭਾਰਤ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ। ਆਪਣੀ ਸ਼ਾਨਦਾਰ ਫੌਰਮ ਨੂੰ ਜਾਰੀ ਰੱਖਦੇ ਹੋਏ, ਡੇਵਿਡ ਕੌਨਵੇ ਨੇ ਆਪਣੇ ਟੈਸਟ ਕਰੀਅਰ ਦੇ ਤੀਜੇ ਮੈਚ ਵਿੱਚ ਆਪਣਾ ਤੀਜਾ ਅਰਧ ਸੈਂਕੜਾ ਬਣਾਇਆ। ਕੌਨਵੇ ਇਕ ਵੱਡੀ ਪਾਰੀ ਵੱਲ ਵਧ ਰਿਹਾ ਸੀ ਕਿ ਜਦੋਂ ਇਸ਼ਾਂਤ ਸ਼ਰਮਾ ਨੇ ਸ਼ੰਮੀ ਦੇ ਹੱਥੋਂ ਕੌਨਵੇ ਨੂੰ ਆਊਟ ਕਰਕੇ ਭਾਰਤ ਨੂੰ ਵੱਡੀ ਰਾਹਤ ਦਿਵਾਈ। ਕਪਿਲ ਦੇਵ ਦਾ ਰਿਕਾਰਡ ਤੋੜਿਆਕੌਨਵੇ ਦੀ ਵਿਕਟ ਹਾਸਲ ਕਰਨ ਦੇ ਨਾਲ ਇਸ਼ਾਂਤ ਸ਼ਰਮਾ ਦੀਆਂ ਇੰਗਲੈਂਡ ਵਿੱਚ ਵਿਕਟਾਂ ਦੀ ਗਿਣਤੀ 44 ਹੋ ਗਈ। ਇਸ ਤੋਂ ਪਹਿਲਾਂ ਇੰਗਲੈਂਡ ਵਿੱਚ ਕਪਿਲ ਦੇਵ ਨੇ 43 ਟੈਸਟ ਵਿਕੇਟ ਲਏ ਸਨ ਅਤੇ ਉਹ ਇੰਗਲੈਂਡ ਵਿਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ ਸਨ। ਹੁਣ ਇਹ ਰਿਕਾਰਡ ਹੁਣ ਇਸ਼ਾਂਤ ਸ਼ਰਮਾ ਆਪਣੇ ਨਾਮ ਦਰਜ ਕਰਾਉਣ ਵਿਚ ਕਾਮਯਾਬ ਹੋ ਗਏ ਹਨ। ਇਸ਼ਾਂਤ ਸ਼ਰਮਾ ਇੰਗਲੈਂਡ ਦੀ ਧਰਤੀ 'ਤੇ 13 ਵਾਂ ਟੈਸਟ ਮੈਚ ਖੇਡ ਰਹੇ ਹਨ। ਭਾਰਤ ਦੇ ਸਾਬਕਾ ਸਪਿਨਰ ਅਨਿਲ ਕੁੰਬਲੇ ਇੰਗਲੈਂਡ ਵਿਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਦੇ ਮਾਮਲੇ ਵਿੱਚ ਤੀਜੇ ਸਥਾਨ 'ਤੇ ਹਨ। ਅਨਿਲ ਕੁੰਬਲੇ ਨੇ 10 ਟੈਸਟ ਮੈਚਾਂ ਵਿੱਚ 36 ਵਿਕਟਾਂ ਲਈਆਂ ਹਨ। ਬਿਸ਼ਨ ਸਿੰਘ ਬੇਦੀ 35 ਵਿਕਟਾਂ ਨਾਲ ਚੌਥੇ ਤੇ ਜ਼ਹੀਰ ਖਾਨ 31 ਵਿਕਟਾਂ ਨਾਲ ਪੰਜਵੇਂ ਸਥਾਨ 'ਤੇ ਹਨ। ਦੱਸ ਦੇਈਏ ਕਿ ਭਾਰਤੀ ਟੀਮ ਨੇ ਡਬਲਯੂਟੀਸੀ ਦੇ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 217 ਦੌੜਾਂ ਬਣਾਈਆਂ ਹਨ। ਇਸਦੇ ਜਵਾਬ ਵਿੱਚ, ਨਿਊ ਜ਼ੀਲੈਂਡ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੋ ਵਿਕੇਟਾਂ ਦੇ ਨੁਕਸਾਨ ‘ਤੇ 101 ਦੌੜਾਂ ਬਣਾਈਆਂ ਹਨ। ਨਿਊ ਜ਼ੀਲੈਂਡ ਭਾਰਤ ਦੇ ਸਕੋਰ ਤੋਂ 116 ਦੌੜਾਂ ਪਿੱਛੇ ਹੈ ਤੇ ਉਸ ਕੋਲ 8 ਵਿਕਟਾਂ ਹਨ।
IND Vs NZ: ਇਸ਼ਾਂਤ ਸ਼ਰਮਾ ਨੇ ਇੰਗਲੈਂਡ ਦੀ ਧਰਤੀ ’ਤੇ ਰਚਿਆ ਇਤਿਹਾਸ, ਕਪਿਲ ਦੇਵ ਦਾ ਖ਼ਾਸ ਰਿਕਾਰਡ ਤੋੜਿਆ
ਏਬੀਪੀ ਸਾਂਝਾ | 21 Jun 2021 11:07 AM (IST)
ਇਸ਼ਾਂਤ ਸ਼ਰਮਾ ਨੇ ਭਾਰਤ ਅਤੇ ਨਿਊਜ਼ੀ ਲੈਂਡ ਵਿਚਾਲੇ ਖੇਡੇ ਜਾ ਰਹੇ ਡਬਲਯੂਟੀਸੀ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ਼ਾਂਤ ਸ਼ਰਮਾ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਕੌਨਵੇ ਦੇ ਵਿਕੇਟ ਦੇ ਰੂਪ ਵਿੱਚ ਭਾਰਤ ਨੂੰ ਇੱਕ ਮਹੱਤਵਪੂਰਨ ਸਫਲਤਾ ਦਿਵਾਈ।
ishant sharma