ਮੈਨਚੈਸਟਰ: ਰੋਹਿਤ ਸ਼ਰਮਾ ਨੇ 85 ਗੇਂਦਾਂ ਵਿੱਚ ਜੜਿਆ ਸੈਂਕੜਾ। ਰੋਹਿਤ ਦਾ ਵਨਡੇ 'ਚ 24ਵਾਂ ਸੈਂਕੜਾ ਹੈ। ਰੋਹਿਤ ਨੇ ਵਰਲਡ ਕੱਫ ਦੇ ਤਿੰਨ ਮੈਚਾਂ ਵਿੱਚ ਹੀ ਦੋ ਸੈਂਕੜੇ ਜੜੇ ਹਨ। ਉਸ ਦੀ ਪਾਰਟੀ ਵਿੱਚ ਤਿੰਨ ਛੱਕੇ ਤੇ 9 ਚੌਕੇ ਸ਼ਾਮਲ ਹਨ।


June 16, 2019 05:01 PM IST
ਹਸਨ ਅਲੀ ਦੇ ਓਵਰ ਵਿੱਚ 10 ਦੌੜਾਂ ਮਿਲੀਆਂ। 15 ਓਵਰਾਂ ਬਾਅਦ ਟੀਮ ਇੰਡੀਆਂ ਦਾ ਸਕੋਰ ਇੱਕ ਵਿਕਟ ਦੇ ਨੁਕਸਾਨ ਨਾਲ 146 ਦੌੜਾਂ ਹੈ। ਰੋਹਿਤ 81 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਿਹਾ ਹੈ।

June 16, 2019 04:42 PM IST

ਭਾਰਤ ਨੂੰ ਪਹਿਲਾ ਝਟਕਾ ਲੱਗਿਆ ਹੈ। ਵਾਹਬ ਨੇ ਪਾਕਿਸਤਾਨ ਨੂੰ ਵੱਡੀ ਸਫਲਤਾ ਦਵਾਈ। ਰਾਹੁਲ 78 ਗੇਂਦਾਂ ਵਿੱਚ 57 ਦੌੜਾਂ ਬਣਾ ਕੇ ਰਿਆਜ ਦਾ ਸ਼ਿਕਾਰ ਬਣੇ। ਟੀਮ ਇੰਡੀਆ ਦਾ ਸਕੋਰ 23.5 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ 'ਤੇ 136 ਦੌੜਾ ਹੈ।

June 16, 2019 04:35 PM IST

ਵਰਲਡ ਕੱਪ ਦੇ 22ਵੇਂ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਖਿਲਾਫ ਟਾਸ ਜਿੱਤੀ ਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਟੀਮ ਇੰਡੀਆ ਦੇ ਓਪਨਰ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਕ੍ਰੀਜ਼ 'ਤੇ ਹਨ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਪਹਿਲਾ ਓਵਰ ਮੇਡਨ ਕੀਤਾ। ਅੰਪਾਇਰ ਨੇ ਆਮਿਰ ਨੂੰ ਫਾਲਥਰੂ ਬਾਰੇ ਦੋ ਵਾਰ ਵਾਰਨਿੰਗ ਦੇ ਦਿੱਤੀ ਹੈ। ਗੇਂਦ ਸੁੱਟਣ ਬਾਅਦ ਉਹ ਵਿਕੇਟ ਦੇ ਡੇਂਜਰ ਏਰੀਆ ਵਿੱਚ ਜਾ ਰਿਹਾ ਸੀ।

ਪਾਕਿਸਤਾਨ ਨੇ ਦੋ ਬਦਲਾਅ ਕੀਤੇ ਹਨ। ਦੋ ਸਪਿਨਰ ਸ਼ਾਦਾਬ ਖ਼ਾਨ ਤੇ ਇਮਾਦ ਵਸੀਮ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਟੀਮ ਇੰਡੀਆ ਨੇ ਸ਼ਿਖਰ ਧਵਨ ਦੀ ਥਾਂ ਆਲ ਰਾਊਂਡਰ ਵਿਜੇ ਸ਼ੰਕਰ ਨੂੰ ਮੌਕਾ ਦਿੱਤਾ ਹੈ।