ਪੁਣੇ 'ਚ ਭਾਰਤੀ ਬੈਟਿੰਗ ਪਸਤ
ਜਵਾਬ 'ਚ ਟੀਮ ਇੰਡੀਆ ਦੇ ਬੱਲੇਬਾਜ ਤਾਸ਼ ਦੀ ਢੇਰੀ ਵਾਂਗ ਢਿਹ ਗਏ ਅਤੇ ਪੂਰੀ ਭਾਰਤੀ ਟੀਮ 105 ਰਨ 'ਤੇ ਆਲ ਆਊਟ ਹੋ ਗਈ।
ਆਸਟ੍ਰੇਲੀਆ ਦੇ 260 ਰਨ 'ਤੇ ਆਲ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਬੱਲੇਬਾਜ਼ੀ ਕਰਨ ਉਤਰੀ। ਮੁਰਲੀ ਵਿਜੈ ਅਤੇ ਲੋਕੇਸ਼ ਰਾਹੁਲ ਨੇ ਮਿਲਕੇ ਪਹਿਲੇ ਵਿਕਟ ਲਈ 26 ਰਨ ਜੋੜੇ। ਮੁਰਲੀ ਵਿਜੈ 10 ਰਨ ਬਣਾ ਕੇ ਆਊਟ ਹੋਏ। ਇਸਤੋਂ ਬਾਅਦ ਭਾਰਤ ਨੂੰ 44 ਰਨ ਦੇ ਸਕੋਰ 'ਤੇ 2 ਝਟਕੇ ਲੱਗੇ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੁਣੇ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੂਜੇ ਦਿਨ ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ 'ਚ 260 ਰਨ 'ਤੇ ਆਲ ਆਊਟ ਹੋਈ।
ਆਸਟ੍ਰੇਲੀਆ ਨੂੰ ਪਹਿਲੀ ਪਾਰੀ 'ਚ 155 ਰਨ ਦੀ ਲੀਡ ਹਾਸਿਲ ਹੋ ਗਈ।
ਚੇਤੇਸ਼ਵਰ ਪੁਜਾਰਾ 6 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਵਿਰਾਟ ਕੋਹਲੀ ਬਿਨਾ ਖਾਤਾ ਖੋਲੇ ਹੀ ਪੈਵਲੀ ਅਨ ਪਰਤ ਗਏ। ਟੀਮ ਇੰਡੀਆ ਨੂੰ ਲੋਕੇਸ਼ ਰਾਹੁਲ ਨੇ ਸੰਭਾਲਿਆ। ਇੱਕ ਸਮੇਂ ਭਾਰਤੀ ਟੀਮ 3 ਵਿਕਟ ਗਵਾ ਕੇ 94 ਰਨ 'ਤੇ ਪਹੁੰਚ ਗਈ ਸੀ।
ਪਰ ਫਿਰ ਲੋਕੇਸ਼ ਰਾਹੁਲ 64 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਭਾਰਤ ਨੇ 95 ਰਨ ਦੇ ਸਕੋਰ 'ਤੇ ਹੀ 7 ਵਿਕਟ ਗਵਾ ਦਿੱਤੇ।
ਟੀਮ ਇੰਡੀਆ ਨੂੰ 8ਵਾਂ ਝਟਕਾ 98 ਰਨ ਦੇ ਸਕੋਰ 'ਤੇ ਲੱਗਾ। ਭਾਰਤ ਦਾ 9ਵਾਂ ਵਿਕਟ 101 ਰਨ 'ਤੇ ਡਿੱਗਾ। ਇਸਤੋਂ ਬਾਅਦ ਟੀਮ ਇੰਡੀਆ 105 ਰਨ 'ਤੇ ਆਲ ਆਊਟ ਹੋ ਗਈ।
ਆਸਟ੍ਰੇਲੀਆ ਲਈ ਸਟੀਵ ਓ ਕੀਫ ਦਾ ਪ੍ਰਦਰਸ਼ਨ ਦਮਦਾਰ ਰਿਹਾ। ਕੀਫ ਨੇ ਭਾਰਤ ਦੇ 6 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ।