ਜੂਨੀਅਰ ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ 'ਚ ਭਾਰਤ
ਪਰ ਫਿਰ ਮੈਚ ਦੇ ਦੂਜੇ ਹਾਫ 'ਚ ਗੁਰਜੰਟ ਸਿੰਘ ਨੇ 44ਵੇਂ ਮਿਨਟ 'ਚ ਅਤੇ ਫਿਰ ਮਨਦੀਪ ਸਿੰਘ ਨੇ 48ਵੇਂ ਮਿਨਟ 'ਚ ਗੋਲ ਕਰ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਮੈਚ 'ਚ ਪਹਿਲਾ ਗੋਲ ਟੌਮ ਕਰੈਗ ਨੇ 14ਵੇਂ ਮਿਨਟ 'ਚ ਕੀਤਾ ਅਤੇ ਆਸਟ੍ਰੇਲੀਆ ਨੂੰ 1-0 ਦੀ ਲੀਡ ਹਾਸਿਲ ਕਰਵਾ ਦਿੱਤੀ। ਪਹਿਲੇ ਹਾਫ ਦੇ ਅੰਤ ਤਕ ਆਸਟ੍ਰੇਲੀਆ ਨੇ ਲੀਡ ਬਣਾ ਕੇ ਰੱਖੀ।
ਰੈਗੂਲਰ ਟਾਈਮ 'ਚ 2-2 ਦੀ ਬਰਾਬਰੀ 'ਤੇ ਰਿਹਾ ਮੈਚ
ਸ਼ੂਟਆਊਟ 'ਚ ਭਾਰਤ ਦੇ ਗੋਲਕੀਪਰ ਵਿਕਾਸ ਦਹੀਆ ਨੇ ਆਸਟ੍ਰੇਲੀਆ ਦੇ ਬਰਡ ਅਤੇ ਸ਼ਾਰਪ ਨੂੰ ਗੋਲ ਕਰਨ ਤੋਂ ਰੋਕਿਆ ਅਤੇ ਭਾਰਤ ਦੀ ਜਿੱਤ ਦੇ ਹੀਰੋ ਬਣ ਗਏ। ਹੁਣ ਭਾਰਤੀ ਟੀਮ ਫਾਈਨਲ 'ਚ ਬੈਲਜੀਅਮ ਦਾ ਸਾਹਮਣਾ ਕਰੇਗੀ। (ਤਸਵੀਰਾਂ - ਹਾਕੀ ਇੰਡੀਆ)
(ਤਸਵੀਰਾਂ - ਹਾਕੀ ਇੰਡੀਆ)
ਭਾਰਤੀ ਟੀਮ ਲਗਾਤਾਰ ਅਟੈਕ ਕਰਦੀ ਰਹੀ ਪਰ ਆਸਟ੍ਰੇਲੀਆ ਲਈ ਲੈਸ਼ਲਨ ਸ਼ਾਰਪ ਨੇ 57ਵੇਂ ਮਿਨਟ 'ਚ ਗੋਲ ਕੀਤਾ ਅਤੇ ਸਕੋਰ 2-2 ਦੀ ਬਰਾਬਰੀ 'ਤੇ ਆ ਗਿਆ। ਮੈਚ ਦੇ ਅੰਤ ਤਕ ਸਕੋਰ 2-2 'ਤੇ ਹੀ ਰਿਹਾ ਅਤੇ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ 'ਚ ਹੋਇਆ।
ਭਾਰਤੀ ਜੂਨੀਅਰ ਹਾਕੀ ਟੀਮ ਲਗਾਤਾਰ ਕਮਾਲ ਕਰ ਰਹੀ ਹੈ। ਆਪਣੇ ਇਸੇ ਕਮਾਲ ਨੂੰ ਟੀਮ ਨੇ ਸ਼ੁੱਕਰਵਾਰ ਨੂੰ ਵੀ ਦੋਹਰਾਇਆ ਅਤੇ ਵਿਸ਼ਵ ਕਪ ਦੇ ਫਾਈਨਲ 'ਚ ਐਂਟਰੀ ਕਰ ਲਈ। ਭਾਰਤੀ ਹਾਕੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ ਆਸਟ੍ਰੇਲੀਆ ਨੂੰ ਪੈਨਲਟੀ ਸ਼ੂਟ-ਆਊਟ 'ਚ 4-2 ਨਾਲ ਮਾਤ ਦਿੱਤੀ। (ਤਸਵੀਰਾਂ - ਹਾਕੀ ਇੰਡੀਆ)
(ਤਸਵੀਰਾਂ - ਹਾਕੀ ਇੰਡੀਆ)