ਨਵੀਂ ਦਿੱਲੀ - ਚੋਟੀ ਦੀ ਰੈਂਕਿੰਗ ਵਾਲੀ ਭਾਰਤੀ ਟੀਮ ਨੇ ਚੌਥੀ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ ਚੈਂਪੀਅਨਸ਼ਿਪ ਦੇ ਲੀਗ ਮੈਚ 'ਚ ਪਾਕਿਸਤਾਨ ਨੂੰ ਮਾਤ ਦੇ ਦਿੱਤੀ। ਭਾਰਤ ਨੇ ਪਿਛਲੀ ਵਾਰ ਦੀ ਚੈਂਪੀਅਨ ਰਹੀ ਪਾਕਿਸਤਾਨੀ ਟੀਮ ਨੂੰ 3-2 ਨਾਲ ਮ,ਅੱਠ ਦਿੱਤੀ। 

  

 

ਪਾਕਿਸਤਾਨ ਦੇ ਸ਼ੁਰੂਆਤੀ ਹਮਲਿਆਂ ਦੇ ਵਿਚ ਭਾਰਤੀ ਡਿਫੈਂਸ ਨੇ ਸੂਝ-ਬੂਝ ਨਾਲ ਕੰਮ ਲਿਆ। ਯੁਵਾ ਸਟ੍ਰਾਈਕਰ ਪਰਦੀਪ ਮੋਰ ਨੇ ਮੈਚ ਦੇ 22ਵੇਂ ਮਿਨਟ 'ਚ ਗੋਲ ਕਰ ਭਾਰਤ ਨੂੰ 1-0 ਦੀ ਲੀਡ ਹਾਸਿਲ ਕਰਵਾਈ। ਪਰ ਫਿਰ ਮੈਚ ਦੇ 31ਵੇਂ ਮਿਨਟ 'ਚ ਮੋਹੰਮਦ ਰਿਜ਼ਵਾਨ ਸੀਨੀਅਰ ਨੇ ਗੋਲ ਕਰ ਪਾਕਿਸਤਾਨ ਨੂੰ ਬਰਾਬਰੀ 'ਤੇ ਲਿਆ ਖੜਾ ਕੀਤਾ। ਮੈਚ ਦੇ 39ਵੇਂ ਮਿਨਟ 'ਚ ਮੋਹੰਮਦ ਇਰਫਾਨ ਜੂਨੀਅਰ ਨੇ ਗੋਲ ਕੀਤਾ ਅਤੇ ਟੀਮ ਨੇ 2-1 ਦੀ ਲੀਡ ਹਾਸਿਲ ਕਰ ਲਈ। 

  

 

ਪਰ ਭਾਰਤੀ ਹਾਕੀ ਟੀਮ ਨੇ ਆਪਣੇ ਅਟੈਕ ਦਾ ਸਿਲਸਿਲਾ ਜਾਰੀ ਰਖਿਆ ਅਤੇ 43ਵੇਂ ਮਿਨਟ 'ਚ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਭਾਰਤ ਨੂੰ ਬਰਾਬਰੀ ਹਾਸਿਲ ਕਰਵਾਈ। ਅਗਲੇ ਹੀ ਮਿਨਟ 'ਚ ਰਮਨਦੀਪ ਸਿੰਘ ਨੇ ਤਲਵਿੰਦਰ ਸਿੰਘ ਦੇ ਕਰਾਸ ਨੂੰ ਗੋਲ 'ਚ ਤਬਦੀਲ ਕਰ ਭਾਰਤ ਨੂੰ 3-2 ਦੀ ਲੀਡ ਹਾਸਿਲ ਕਰਵਾ ਦਿੱਤੀ। ਭਾਰਤ ਨੇ ਇਸੇ ਅੰਤਰ ਦੇ ਨਾਲ ਮੈਚ ਆਪਣੇ ਨਾਮ ਕਰ ਲਿਆ। 

  

 

ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ 'ਚ ਕੁਲ 7 ਅੰਕ ਹਾਸਿਲ ਕਰ ਲਏ ਹਨ। ਭਾਰਤ ਨੇ ਪਹਿਲੇ ਮੈਚ 'ਚ ਜਾਪਾਨ ਨੂੰ 10-2 ਨਾਲ ਹਰਾਇਆ ਸੀ। ਜਦਕਿ ਦੂਜੇ ਮੈਚ 'ਚ ਭਾਰਤ ਨੇ ਦਖਣੀ ਕੋਰੀਆ ਨਾਲ 1-1 ਨਾਲ ਡਰਾਅ ਖੇਡਿਆ ਸੀ। ਰਾਉਂਡ ਰਾਬੀਨ ਮੈਚਾਂ ਤੋਂ ਬਾਅਦ ਚੋਟੀ ਦੀਆਂ 4 ਟੀਮਾਂ ਦੀ ਸੈਮੀਫਾਈਨਲ 'ਚ ਐਂਟਰੀ ਹੋਵੇਗੀ।