ਇੰਗਲੈਂਡ ਲਈ ਮੁੰਬਈ ਟੈਸਟ ਬਚਾਉਣਾ ਹੋਇਆ ਮੁਸ਼ਕਿਲ
ਇੰਗਲੈਂਡ - 182/6
ਇੰਗਲੈਂਡ ਦੀ ਟੀਮ 49 ਰਨ 'ਤੇ 3 ਵਿਕਟ ਗਵਾ ਚੁੱਕੀ ਸੀ। ਪਰ ਫਿਰ ਜੋ ਰੂਟ ਅਤੇ ਬੇਅਰਸਟੋ ਨੇ ਮਿਲਕੇ ਇੰਗਲੈਂਡ ਨੂੰ 141 ਰਨ ਤਕ ਪਹੁੰਚਾਇਆ। ਇਸਤੋਂ ਬਾਅਦ ਰੂਟ ਵੀ 77 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਇੰਗਲੈਂਡ ਨੂੰ 2 ਹੋਰ ਝਟਕੇ ਲੱਗੇ। ਇੰਗਲੈਂਡ ਨੇ ਦਿਨ ਦਾ ਖੇਡ 182/6 'ਤੇ ਖਤਮ ਕੀਤਾ। ਬੇਅਰਸਟੋ 50 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।
ਟੀਮ ਇੰਡੀਆ ਦੇ 631 ਰਨ 'ਤੇ ਆਲ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ। ਇੰਗਲੈਂਡ ਲਈ ਪਹਿਲੀ ਪਾਰੀ 'ਚ ਸੈਂਕੜਾ ਜੜਨ ਵਾਲੇ ਕੀਟਨ ਜੈਨਿੰਗਸ ਦੂਜੀ ਪਾਰੀ 'ਚ ਬਿਨਾ ਖਾਤਾ ਖੋਲੇ ਹੀ ਪੈਵਲੀਅਨ ਪਰਤ ਗਏ।
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਟੈਸਟ ਦਾ ਚੌਥਾ ਦਿਨ ਟੀਮ ਇੰਡੀਆ ਦੇ ਨਾਮ ਰਿਹਾ।
ਭੁਵਨੇਸ਼ਵਰ ਕੁਮਾਰ ਨੇ ਵੀ 1 ਵਿਕਟ ਹਾਸਿਲ ਕੀਤਾ।
ਭਾਰਤੀ ਟੀਮ ਨੇ ਚੌਥੇ ਦਿਨ ਇੰਗਲੈਂਡ ਖਿਲਾਫ 231 ਰਨ ਦੀ ਲੀਡ ਹਾਸਿਲ ਕਰਨ ਤੋਂ ਬਾਅਦ ਇੰਗਲੈਂਡ ਦੇ 182 ਰਨ 'ਤੇ 6 ਵਿਕਟ ਡੇਗ ਦਿੱਤੇ।
ਭਾਰਤੀ ਟੀਮ ਲਈ ਅਸ਼ਵਿਨ, ਜਡੇਜਾ ਅਤੇ ਜਯੰਤ ਯਾਦਵ ਨੇ ਦਮਦਾਰ ਪ੍ਰਦਰਸ਼ਨ ਕੀਤਾ। ਅਸ਼ਵਿਨ-ਜਡੇਜਾ ਨੇ 2-2 ਵਿਕਟ ਹਾਸਿਲ ਕੀਤੇ ਜਦਕਿ ਜਯੰਤ ਯਾਦਵ ਨੂੰ 1 ਵਿਕਟ ਹਾਸਿਲ ਹੋਇਆ।
ਟੀਮ ਇੰਡੀਆ ਦੀ ਫਿਰਕੀ ਹਿਟ