✕
  • ਹੋਮ

ਭਾਰਤ ਦੇ ਯੁਵਾ ਹੀ ਪਏ ਪਾਕਿਸਤਾਨ 'ਤੇ ਭਾਰੇ

ਏਬੀਪੀ ਸਾਂਝਾ   |  30 Sep 2016 12:50 PM (IST)
1

ਇਸਦੇ ਨਾਲ ਹੀ ਯੁਵਾ ਭਾਰਤੀ ਹਾਕੀ ਟੀਮ ਫਾਈਨਲ 'ਚ ਪਹੁੰਚ ਗਈ।

2

ਇਸ ਸੈਮੀਫਾਈਨਲ ਮੈਚ 'ਚ ਪਹਿਲਾ ਗੋਲ ਭਾਰਤੀ ਟੀਮ ਨੇ ਕੀਤਾ। ਭਾਰਤ ਲਈ ਸ਼ਿਵਮ ਆਨੰਦ ਨੇ ਪਹਿਲਾ ਗੋਲ ਕੀਤਾ। ਸ਼ਿਵਮ ਨੇ 7ਵੇਂ ਮਿਨਟ 'ਚ ਗੋਲ ਕੀਤਾ।

3

ਸੈਮੀਫਾਈਨਲ 'ਚ ਭਾਰਤ ਨੇ ਪਾਕਿਸਤਾਨ ਨੂੰ 3-1 ਦੇ ਫਰਕ ਨਾਲ ਦਰੜਿਆ।

4

5

ਹਾਫ ਟਾਈਮ ਤੋਂ ਠੀਕ ਪਹਿਲਾਂ ਭਾਰਤੀ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ 'ਤੇ ਦਿਲਪ੍ਰੀਤ ਸਿੰਘ ਨੇ ਗੋਲ ਕਰ ਭਾਰਤ ਨੂੰ 2-0 ਦੀ ਲੀਡ ਹਾਸਿਲ ਕਰਵਾ ਦਿੱਤੀ।

6

ਇਸਤੋਂ ਬਾਅਦ ਦੂਜੇ ਹਾਫ 'ਚ ਸੰਜੀਪ ਜੈਸ ਨੇ ਗੋਲ ਕਰ ਭਾਰਤ ਨੂੰ 3-0 ਦੀ ਲੀਡ ਹਾਸਿਲ ਕਰਵਾ ਦਿੱਤੀ। ਪਾਕਿਸਤਾਨ ਨੇ ਮੈਚ ਦੇ ਆਖਰੀ ਮਿਨਟਾਂ 'ਚ 1 ਗੋਲ ਜਰੂਰ ਕੀਤਾ ਪਰ ਉਸ ਵੇਲੇ ਤਕ ਕਾਫੀ ਦੇਰ ਹੋ ਚੁੱਕੀ ਸੀ। ਭਾਰਤ ਦੇ ਕੁੰਵਰ ਦਿਲਰਾਜ ਸਿੰਘ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਹੁਣ ਟੂਰਨਾਮੈਂਟ ਦਾ ਖਿਤਾਬੀ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ।

7

ਭਾਰਤ ਦੀ ਅੰਡਰ 18 ਹਾਕੀ ਟੀਮ ਨੇ ਏਸ਼ੀਆ ਕਪ ਦੇ ਸੈਮੀਫਾਈਨਲ 'ਚ ਪਾਕਿਸਤਾਨ ਨੂੰ ਮਾਤ ਦੇ ਦਿੱਤੀ।

  • ਹੋਮ
  • ਖੇਡਾਂ
  • ਭਾਰਤ ਦੇ ਯੁਵਾ ਹੀ ਪਏ ਪਾਕਿਸਤਾਨ 'ਤੇ ਭਾਰੇ
About us | Advertisement| Privacy policy
© Copyright@2025.ABP Network Private Limited. All rights reserved.