ਕਾਨਪੁਰ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਦੇ ਤੀਜੇ ਦਿਨ ਕੀਵੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ ਫਿੱਕੀ ਸਾਬਿਤ ਹੋਈ। ਅਸ਼ਵਿਨ-ਜਡੇਜਾ ਦੇ ਧਮਾਕੇ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ ਟਿਕ ਨਹੀਂ ਸਕੇ। ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ 'ਚ 262 ਰਨ 'ਤੇ ਆਲ ਆਊਟ ਹੋ ਗਈ। ਮੈਚ ਦਾ ਦੂਜਾ ਦਿਨ ਕੀਵੀ ਬੱਲੇਬਾਜ਼ਾਂ ਅਤੇ ਮੀਂਹ ਦੇ ਨਾਮ ਰਿਹਾ ਸੀ ਪਰ ਮੈਚ ਦੇ ਤੀਜੇ ਦਿਨ ਭਾਰਤੀ ਗੇਂਦਬਾਜ਼ ਕੀਵੀ ਟੀਮ 'ਤੇ ਹਾਵੀ ਰਹੇ।
ਮਿਡਲ ਆਰਡਰ ਅਤੇ ਟੇਲ ਐਂਡਰ ਹੋਏ ਫਲਾਪ
ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਨੇ 152/1 ਤੋਂ ਸਕੋਰ ਅੱਗੇ ਵਧਾਇਆ। ਜਲਦੀ ਹੀ ਲੈਥਮ (58), ਟੇਲਰ (0) ਅਤੇ ਵਿਲੀਅਮਸਨ (75) ਆਪਣੇ ਵਿਕਟ ਗਵਾ ਬੈਠੇ। ਇਸਤੋਂ ਬਾਅਦ ਨਿਊਜ਼ੀਕਲੈਂਡ ਦੀ ਟੀਮ ਨੇ ਲੰਚ ਵੇਲੇ ਤਕ 5 ਵਿਕਟ ਗਵਾ ਕੇ 238 ਰਨ ਬਣਾ ਲਏ ਸਨ। ਪਰ ਲੰਚ ਤੋਂ ਬਾਅਦ ਕੀਵੀ ਟੀਮ ਨੇ ਇੱਕ ਤੋਂ ਬਾਅਦ ਇੱਕ 5 ਵਿਕਟ ਗਵਾ ਦਿੱਤੇ। ਕੀਵੀ ਟੀਮ ਨੇ 27 ਰਨ ਵਿਚਾਲੇ 5 ਵਿਕਟ ਗਵਾਏ ਅਤੇ ਟੀਮ 262 ਰਨ 'ਤੇ ਆਲ ਆਊਟ ਹੋ ਗਈ।
ਜਡੇਜਾ-ਅਸ਼ਵਿਨ ਹਿਟ
ਭਾਰਤ ਲਈ ਅਸ਼ਵਿਨ ਅਤੇ ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕੀਤੀ। ਜਡੇਜਾ ਨੇ 5 ਅਤੇ ਅਸ਼ਵਿਨ ਨੇ 4 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਭਾਰਤ ਨੂੰ ਪਹਿਲੀ ਪਾਰੀ 'ਚ 56 ਰਨ ਦੀ ਲੀਡ ਹਾਸਿਲ ਹੋਈ।