ਨਵੀਂ ਦਿੱਲੀ - ਟੀਮ ਇੰਡੀਆ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਮਜਬੂਤ ਸ਼ੁਰੂਆਤ ਤੋਂ ਬਾਅਦ 242 ਰਨ 'ਤੇ ਰੋਕ ਦਿੱਤਾ। ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 50 ਓਵਰਾਂ 'ਚ 9 ਵਿਕਟ ਗਵਾ ਕੇ 243 ਰਨ ਹੀ ਬਣਾ ਸਕੀ। 


 

ਮੈਚ ਦੇ ਪਹਿਲੇ ਹੀ ਓਵਰ 'ਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ ਮਾਰਟਿਨ ਗਪਟਿਲ ਬਿਨਾ ਕੋਈ ਰਨ ਬਣਾਏ ਆਊਟ ਹੋ ਗਏ। ਗਪਟਿਲ ਦੇ ਆਊਟ ਹੋਣ 'ਤੇ ਵਿਲੀਅਮਸਨ ਮੈਦਾਨ 'ਤੇ ਪਹੁੰਚੇ ਅਤੇ ਵਿਲੀਅਮਸਨ ਨੇ ਆਉਂਦੇ ਹੀ ਚੌਕੇ-ਛੱਕੇ ਲਗਾਉਣਾ ਸ਼ੁਰੂ ਕਰ ਦਿੱਤਾ। ਵਿਲੀਅਮਸਨ ਨੇ 56 ਗੇਂਦਾਂ 'ਤੇ 8 ਚੌਕੇ ਅਤੇ 1 ਛੱਕਾ ਲਗਾਉਂਦੇ ਹੋਏ 50 ਰਨ ਪੂਰੇ ਕੀਤੇ। ਵਿਲੀਅਮਸਨ ਨੇ ਆਪਣੀ ਪਾਰੀ ਨੂੰ ਅੱਗੇ ਵਧਾਉਂਦਿਆਂ ਆਪਣਾ ਸੈਂਕੜਾ 109 ਗੇਂਦਾਂ 'ਤੇ ਪੂਰਾ ਕੀਤਾ। ਵਿਲੀਅਮਸਨ 128 ਗੇਂਦਾਂ 'ਤੇ 118 ਰਨ ਬਣਾ ਕੇ ਆਊਟ ਹੋਏ। ਵਿਲੀਅਮਸਨ ਦੀ ਪਾਰੀ 'ਚ 14 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਵਿਲੀਅਮਸਨ ਦੇ ਆਸਰੇ ਕੀਵੀ ਟੀਮ 200 ਰਨ ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਹੋਈ। ਵਿਲੀਅਮਸਨ ਦੇ ਆਊਟ ਹੁੰਦੇ ਹੀ ਪੂਰੀ ਕੀਵੀ ਟੀਮ ਤਾਸ਼ ਦੇ ਪੱਤਿਆਂ ਦੀ ਢੇਰੀ ਵਾਂਗ ਵਿਖਰ ਗਈ। 

  

 

ਵਿਲੀਅਮਸਨ ਦੇ ਆਊਟ ਹੋਣ ਤੋਂ ਬਾਅਦ ਕੀਵੀ ਟੀਮ ਨੇ ਅਗਲੇ 24 ਰਨ ਵਿਚਾਲੇ 4 ਵਿਕਟ ਗਵਾ ਦਿੱਤੇ ਅਤੇ ਟੀਮ ਦਾ ਰਨ ਰੇਟ ਵੀ ਫਿੱਕਾ ਪੈ ਗਿਆ। ਭਾਰਤ ਲਈ ਜਸਪ੍ਰੀਤ ਭੁਮਰਾ ਨੇ 10 ਓਵਰਾਂ 'ਚ 35 ਰਨ ਦੇਕੇ 3 ਵਿਕਟ ਝਟਕੇ। ਅਮਿਤ ਮਿਸ਼ਰਾ ਨੇ ਵੀ 3 ਬੱਲੇਬਾਜਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ।