ਫਿਰਕੀ ਗੇਂਦਬਾਜ਼ਾਂ ਆਸਰੇ ਟੀਮ ਇੰਡੀਆ ਦੀ ਵਾਪਸੀ
ਏਬੀਪੀ ਸਾਂਝਾ | 26 Oct 2016 05:34 PM (IST)
1
ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਆਪਣੀ ਪਾਰੀ 260 ਰਨ 'ਤੇ ਖਤਮ ਕੀਤੀ।
2
ਗਪਟਿਲ ਨੇ 84 ਗੇਂਦਾਂ 'ਤੇ 72 ਰਨ ਦੀ ਪਾਰੀ ਖੇਡੀ। ਲੈਥਮ ਨੇ 39 ਰਨ ਦਾ ਯੋਗਦਾਨ ਪਾਇਆ। ਕਪਤਾਨ ਵਿਲੀਅਮਸਨ 41 ਰਨ ਬਣਾ ਕੇ ਆਊਟ ਹੋਏ। ਨਿਊਜ਼ੀਲੈਂਡ ਦਾ ਮਿਡਲ ਆਰਡਰ ਇੱਕ ਵਾਰ ਫਿਰ ਤੋਂ ਫਲਾਪ ਰਿਹਾ।
3
ਭਾਰਤ ਨੂੰ ਜਿੱਤ ਲਈ 261 ਰਨ ਦਾ ਟੀਚਾ ਮਿਲਿਆ ਹੈ।
4
200 ਰਨ ਦੇ ਨੇੜੇ ਪਹੁੰਚ ਕੇ ਕੀਵੀ ਟੀਮ ਨੇ ਲਗਾਤਾਰ ਵਿਕਟ ਗਵਾਉਣੇ ਸ਼ੁਰੂ ਕਰ ਦਿੱਤੇ। ਲਗਾਤਾਰ ਡਿਗਦੇ ਵਿਕਟਾਂ ਕਾਰਨ ਟੀਮ ਦੇ ਰਨ ਰੇਟ 'ਚ ਵੀ ਗਿਰਾਵਟ ਆਈ ਅਤੇ ਕੀਵੀ ਟੀਮ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ ਗਵਾ ਕੇ 260 ਰਨ ਹੀ ਬਣਾ ਸਕੀ।
5
ਨਿਊਜ਼ੀਲੈਂਡ ਦੀ ਟੀਮ ਨੂੰ ਮਾਰਟਿਨ ਗਪਟਿਲ ਅਤੇ ਟੌਮ ਲੈਥਮ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨੇ ਬੱਲੇਬਾਜ਼ਾਂ ਨ ਮਿਲਕੇ ਪਹਿਲੇ ਵਿਕਟ ਲਈ 96 ਰਨ ਜੋੜੇ।
6
ਭਾਰਤ ਲਈ ਫਿਰਕੀ ਗੇਂਦਬਾਜ਼ ਹਿਟ ਰਹੇ ਅਤੇ ਮਿਸ਼ਰਾ ਨੇ 2 ਅਤੇ ਅਕਸ਼ਰ ਪਟੇਲ ਨੇ 1 ਵਿਕਟ ਹਾਸਿਲ ਕੀਤਾ।
7
8
9
ਗਪਟਿਲ ਦਾ ਧਮਾਕਾ
10