✕
  • ਹੋਮ

ਸ਼ੁਰੂਆਤੀ ਝਟਕਿਆਂ ਤੋਂ ਸੰਭਲਿਆ ਇੰਗਲੈਂਡ

ਏਬੀਪੀ ਸਾਂਝਾ   |  16 Dec 2016 12:01 PM (IST)
1

2

ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ 'ਚ ਸ਼ੁਰੂ ਹੋਏ ਸੀਰੀਜ਼ ਦੇ ਆਖਰੀ ਟੈਸਟ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ। ਟੀਮ ਇੰਡੀਆ ਨੇ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ ਅਤੇ ਜੈਨਿੰਗਸ ਅਤੇ ਕੁਕ ਦੀ ਸਲਾਮੀ ਜੋੜੀ ਨੂੰ ਜਲਦੀ ਹੀ ਪੈਵਲੀਅਨ ਭੇਜ ਦਿੱਤਾ।

3

4

ਪਰ ਰੂਟ ਨੇ ਇੰਗਲੈਂਡ ਦੀ ਪਾਰੀ ਨੂੰ ਸੰਭਾਲਿਆ ਅਤੇ 44 ਰਨ ਬਣਾ ਕੇ ਨਾਬਾਦ ਰਹੇ। ਲੰਚ ਵੇਲੇ ਤਕ ਇੰਗਲੈਂਡ ਨੇ 2 ਵਿਕਟ ਗਵਾ ਕੇ 68 ਰਨ ਬਣਾ ਲਏ ਸਨ।

5

ਸਲਾਮੀ ਜੋੜੀ ਫਲਾਪ

6

ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ। ਭਾਰਤ ਨੂੰ ਪਹਿਲੀ ਕਾਮਯਾਬੀ 6ਵੇਂ ਓਵਰ 'ਚ ਮਿਲੀ ਜਦ ਇਸ਼ਾਂਤ ਸ਼ਰਮਾ ਨੇ ਜੈਨਿੰਗਸ ਦਾ ਵਿਕਟ ਹਾਸਿਲ ਕੀਤਾ। ਜੈਨਿੰਗਸ 1 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇੰਗਲੈਂਡ ਦਾ ਸਕੋਰ 21 ਰਨ 'ਤੇ ਪਹੁੰਚਿਆ ਤਾਂ ਕਪਤਾਨ ਕੁਕ ਵੀ ਜਡੇਜਾ ਦੀ ਗੇਂਦ 'ਤੇ ਆਪਣਾ ਵਿਕਟ ਗਵਾ ਬੈਠੇ। ਕਪਤਾਨ ਕੁਕ 10 ਰਨ ਬਣਾ ਕੇ ਆਊਟ ਹੋਏ। ਇੰਗਲੈਂਡ ਨੂੰ ਜੋ ਰੂਟ ਨੇ ਸੰਭਾਲਿਆ ਅਤੇ 44 ਰਨ ਦੀ ਨਾਬਾਦ ਪਾਰੀ ਖੇਡ ਇੰਗਲੈਂਡ ਨੂੰ ਲੰਚ ਵੇਲੇ ਤਕ 68 ਰਨ ਤਕ ਪਹੁੰਚਾ ਦਿੱਤਾ।

7

ਇਸ਼ਾਂਤ ਸ਼ਰਮਾ ਦਾ ਦਮਦਾਰ ਕਮਬੈਕ

8

ਟੀਮ ਇੰਡੀਆ ਲਈ ਕਮਬੈਕ ਕਰ ਰਹੇ ਇਸ਼ਾਂਤ ਸ਼ਰਮਾ ਦੇ ਦਮਦਾਰ ਸਪੈਲ ਕਰਵਾਇਆ ਅਤੇ 7 ਓਵਰਾਂ 'ਚ 5 ਰਨ ਦੇਕੇ 1 ਵਿਕਟ ਹਾਸਿਲ ਕੀਤਾ।

  • ਹੋਮ
  • ਖੇਡਾਂ
  • ਸ਼ੁਰੂਆਤੀ ਝਟਕਿਆਂ ਤੋਂ ਸੰਭਲਿਆ ਇੰਗਲੈਂਡ
About us | Advertisement| Privacy policy
© Copyright@2026.ABP Network Private Limited. All rights reserved.