✕
  • ਹੋਮ

400 ਦੇ ਜਵਾਬ 'ਚ ਭਾਰਤ ਮਜ਼ਬੂਤ

ਏਬੀਪੀ ਸਾਂਝਾ   |  10 Dec 2016 12:03 PM (IST)
1

ਟੀਮ ਇੰਡੀਆ ਨੇ ਇੰਗਲੈਂਡ ਦੇ ਪਹਿਲੀ ਪਾਰੀ ਦੇ 400 ਰਨ ਦੇ ਸਕੋਰ ਦੇ ਜਵਾਬ 'ਚ ਦਮਦਾਰ ਜਵਾਬ ਦਿੱਤਾ ਹੈ। ਦੂਜੇ ਦਿਨ ਦੇ ਖੇਡ ਦੇ ਅੰਤ ਤਕ 1 ਵਿਕਟ 'ਤੇ 146 ਰਨ ਬਣਾਉਣ ਤੋਂ ਬਾਅਦ ਮੈਚ ਦੇ ਤੀਜੇ ਦਿਨ ਦਾ ਪਹਿਲਾ ਸੈਸ਼ਨ ਟੀਮ ਇੰਡੀਆ ਦੇ ਨਾਮ ਰਿਹਾ।

2

ਮੁਰਲੀ ਵਿਜੈ ਨੇ 231 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਲੰਚ ਵੇਲੇ ਤਕ ਮੁਰਲੀ ਵਿਜੈ 124 ਰਨ ਬਣਾ ਕੇ ਨਾਬਾਦ ਸਨ।

3

4

5

ਕਪਤਾਨ ਵਿਰਾਟ ਕੋਹਲੀ ਨੇ ਵੀ ਦਮਦਾਰ ਬੱਲੇਬਾਜ਼ੀ ਕਰਦਿਆਂ 44 ਰਨ ਬਣਾ ਲਏ ਸਨ। ਮੁਰਲੀ ਵਿਜੈ ਅਤੇ ਵਿਰਾਟ ਕੋਹਲੀ ਨੇ ਮਿਲਕੇ ਤੀਜੇ ਵਿਕਟ ਲਈ 101 ਰਨ ਜੋੜ ਲਏ ਸਨ।

6

7

ਮੁਰਲੀ ਵਿਜੈ ਨੇ ਮੈਚ ਦੇ ਦੂਜੇ ਦਿਨ ਦੇ ਆਪਣੇ 70 ਰਨ ਦੇ ਸਕੋਰ ਨੂੰ ਅੱਗੇ ਵਧਾਉਂਦਿਆਂ ਕਰੀਅਰ ਦਾ 8ਵਾਂ ਸੈਂਕੜਾ ਪੂਰਾ ਕੀਤਾ।

8

ਭਾਰਤ ਨੇ 1 ਵਿਕਟ ਜਰੂਰ ਗਵਾਇਆ ਪਰ ਨਾਲ ਹੀ ਭਾਰਤ ਨੇ ਆਪਣੇ ਦੂਜੇ ਦਿਨ ਦੇ ਸਕੋਰ 'ਚ 101 ਰਨ ਵੀ ਜੋੜ ਲਏ। ਟੀਮ ਇੰਡੀਆ ਨੇ ਲੰਚ ਵੇਲੇ ਤਕ 2 ਵਿਕਟ ਗਵਾ ਕੇ 247 ਰਨ ਬਣਾ ਲਏ ਸਨ।

9

ਵਿਜੈ ਦੀ ਦਮਦਾਰ ਪਾਰੀ ਸਦਕਾ ਭਾਰਤੀ ਟੀਮ ਦੀ ਸਥਿਤੀ ਵੀ ਬੇਹਦ ਮਜਬੂਤ ਹੋ ਗਈ ਹੈ। ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਹੀ ਭਾਰਤੀ ਟੀਮ ਨੂੰ ਝਟਕਾ ਲੱਗਾ ਜਦ ਪੁਜਾਰਾ ਆਪਣਾ ਵਿਕਟ ਗਵਾ ਬੈਠੇ। ਪਰ ਮੁਰਲੀ ਵਿਜੈ ਨੇ ਟੀਮ ਇੰਡੀਆ ਨੂੰ ਸੰਭਾਲਿਆ ਅਤੇ ਕਪਤਾਨ ਵਿਰਾਟ ਕੋਹਲੀ ਨਾਲ ਬੱਲੇਬਾਜ਼ੀ ਕਰਦਿਆਂ ਆਪਣਾ ਸੈਂਕੜਾ ਪੂਰਾ ਕੀਤਾ।

10

ਮੁਰਲੀ ਵਿਜੈ ਨੇ ਜੜਿਆ ਸੈਂਕੜਾ

  • ਹੋਮ
  • ਖੇਡਾਂ
  • 400 ਦੇ ਜਵਾਬ 'ਚ ਭਾਰਤ ਮਜ਼ਬੂਤ
About us | Advertisement| Privacy policy
© Copyright@2026.ABP Network Private Limited. All rights reserved.