ਨਵੀਂ ਦਿੱਲੀ - ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਦਾ ਦਾਅਵਾ ਹੈ ਕਿ ਮਹਿਲਾ ਟੀ-20 ਏਸ਼ੀਆ ਕਪ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਸੂਤਰਾਂ ਦਾ ਦਾਅਵਾ ਹੈ ਕਿ ਥਾਈਲੈਂਡ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਇੱਕ ਦੂਜੇ ਨਾਲ ਖੇਡਣ 'ਤੇ ਦੋਨੇ ਦੇਸ਼ਾਂ ਦੇ ਕ੍ਰਿਕਟ ਬੋਰਡਸ ਨੇ ਸਹਿਮਤੀ ਬਣਾਈ ਹੈ। 

  

 

ਭਾਰਤ ਅਤੇ ਪਾਕਿਸਤਾਨ ਦੇ ਟੂਰਨਾਮੈਂਟ 'ਚ ਇੱਕ-ਦੂਜੇ ਨਾਲ ਨਾ ਖੇਡਣ ਦੇ ਆਸਾਰ ਸਨ। ਅਜਿਹਾ ਇਸਲਈ ਸੀ ਕਿ BCCI ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਓਹ ICC ਤੋਂ ਅਪੀਲ ਕਰਨਗੇ ਕਿ ਜਿਸ ਟੂਰਨਾਮੈਂਟ 'ਚ ਭਾਰਤ ਖੇਡ ਰਿਹਾ ਹੋਵੇ ਉਸ 'ਚ ਪਾਕਿਸਤਾਨ ਨਾਲ ਮੈਚ ਨਾ ਰਖਿਆ ਜਾਵੇ। 

  

 

ਵੱਖ-ਵੱਖ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ PCB ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕੇਪਟਾਊਨ 'ਚ ICC ਦੀ ਬੈਠਕ 'ਚ ਇਹ ਮਸਲਾ ਪੂਰੀ ਮਜਬੂਤੀ ਨਾਲ ਰਖਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਦੁਵੱਲੀ ਸੀਰੀਜ਼ 'ਚ ਖੇਡਣ ਤੋਂ ਇਨਕਾਰ ਕੀਤਾ ਪਰ ਟੂਰਨਾਮੈਂਟਸ 'ਚ ਪਾਕਿਸਤਾਨ ਨਾਲ ਖੇਡਣ 'ਤੇ ਭਾਰਤ ਨੇ ਵੀ ਹਾਮੀ ਭਰੀ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ BCCI ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।