ਪਹਿਲੇ ਸੈਸ਼ਨ 'ਚ ਭਾਰਤ ਨੇ ਦਿੱਤੇ 3 ਝਟਕੇ
ਮੋਇਨ ਅਲੀ ਦਾ ਕਮਾਲ
ਪਹਿਲੇ ਦਿਨ ਇੰਗਲੈਂਡ ਨੇ 284/4 ਦਾ ਸਕੋਰ ਖੜਾ ਕੀਤਾ ਪਰ ਮੈਚ ਦੇ ਦੂਜੇ ਦਿਨ ਲੰਚ ਵੇਲੇ ਤਕ ਇੰਗਲੈਂਡ ਨੇ 3 ਵਿਕਟ ਗਵਾ ਦਿੱਤੇ। ਪਹਿਲਾ ਸੈਸ਼ਨ ਖਤਮ ਹੋਣ ਤਕ ਇੰਗਲੈਂਡ ਦਾ ਸਕੋਰ 352/7 ਤਕ ਪਹੁੰਚਿਆ ਸੀ।
ਮੋਇਨ ਅਲੀ ਨੇ ਸੈਂਕੜਾ ਜੜਿਆ ਅਤੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 120 ਰਨ ਬਣਾ ਕੇ ਨਾਬਾਦ ਰਹੇ। ਮੈਚ ਦੇ ਦੂਜੇ ਦਿਨ ਅਲੀ 146 ਰਨ ਬਣਾ ਕੇ ਪੈਵਲੀਅਨ ਪਰਤੇ। ਮੋਇਨ ਅਲੀ ਨੇ 262 ਗੇਂਦਾਂ 'ਤੇ 146 ਰਨ ਦੀ ਪਾਰੀ ਖੇਡੀ।
ਅਲੀ ਦੀ ਪਾਰੀ 'ਚ 13 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਮੈਚ ਦੇ ਦੂਜੇ ਦਿਨ ਸਟੋਕਸ (6) ਅਤੇ ਬਟਲਰ (5) ਸਸਤੇ 'ਚ ਹੀ ਨਿਪਟ ਗਏ। ਪਹਿਲੇ ਸੈਸ਼ਨ ਦੌਰਾਨ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਅਸ਼ਵਿਨ ਨੇ 1-1 ਵਿਕਟ ਹਾਸਿਲ ਕੀਤਾ।
ਮੈਚ ਦੇ ਪਹਿਲੇ ਦਿਨ ਇੰਗਲੈਂਡ ਨੂੰ ਜੋ ਰੂਟ ਨੇ ਮੋਇਨ ਅਲੀ ਨਾਲ ਮਿਲਕੇ ਸੰਭਾਲਿਆ। ਰੂਟ ਨੇ ਅਲੀ ਨਾਲ ਮਿਲਕੇ ਤੀਜੇ ਵਿਕਟ ਲਈ 146 ਰਨ ਦੀ ਪਾਰਟਨਰਸ਼ਿਪ ਕੀਤੀ। ਰੂਟ 88 ਰਨ ਬਣਾ ਕੇ ਆਊਟ ਹੋਏ। ਰੂਟ ਦੇ ਆਊਟ ਹੋਣ ਤੋਂ ਬਾਅਦ ਮੋਇਨ ਅਲੀ ਨੇ ਮੋਰਚਾ ਸੰਭਾਲਿਆ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ 'ਚ ਸ਼ੁਰੂ ਹੋਏ ਸੀਰੀਜ਼ ਦੇ ਆਖਰੀ ਟੈਸਟ 'ਚ ਇੰਗਲੈਂਡ ਨੇ ਪਹਿਲੇ ਦਿਨ ਦਮਦਾਰ ਖੇਡ ਵਿਖਾਇਆ ਪਰ ਮੈਚ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਮ ਰਿਹਾ।