ਕੋਲਕਾਤਾ - ਟੀਮ ਇੰਡੀਆ ਨੇ ਕੋਲਕਾਤਾ ਟੈਸਟ ਜਿੱਤ ICC ਟੈਸਟ ਰੈਂਕਿੰਗ 'ਚ ਚੋਟੀ 'ਤੇ ਕਬਜਾ ਕਰ ਲਿਆ। ਖਾਸ ਗੱਲ ਇਹ ਹੈ ਕਿ ਟੀਮ ਇੰਡੀਆ ਦੇ ਟਾਪ 'ਤੇ ਪਹੁੰਚਦੇ ਹੀ ਪਾਕਿਸਤਾਨੀ ਟੀਮ ਥੱਲੇ ਖਿਸਕ ਗਈ। ਪਾਕਿਸਤਾਨ ਇਸਤੋਂ ਪਹਿਲਾਂ ਨੰਬਰ 1 ਟੈਸਟ ਟੀਮ ਦੀ ਪਰ ਟੀਮ ਇੰਡੀਆ ਦੀ ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ 'ਚ ਦਰਜ ਕੀਤੀ ਜਿੱਤ ਨੇ ਪਾਕਿਸਤਾਨ ਤੋਂ ਨੰਬਰ 1 ਦਾ ਤਾਜ ਖੋਹ ਲਿਆ। 


 

ਟੀਮ ਇੰਡੀਆ ਦਾ ਨਿਊਜ਼ੀਲੈਂਡ ਖਿਲਾਫ ਆਖਰੀ ਟੈਸਟ ਮੈਚ ਇੰਦੌਰ 'ਚ ਖੇਡਿਆ ਜਾਣਾ ਹੈ। ਜੇਕਰ ਟੀਮ ਇੰਡੀਆ ਟੈਸਟ ਸੀਰੀਜ਼ ਦਾ ਆਖਰੀ ਮੈਚ ਵੀ ਜਿੱਤ ਲੈਂਦੀ ਹੈ ਤਾਂ ਭਾਰਤ ਦੇ ਖਾਤੇ 'ਚ ਕੁਲ 115 ਰੇਟਿੰਗ ਪਾਇੰਟ ਆ ਜਾਣਗੇ। ਇਸਦਾ ਫਾਇਦਾ ਭਾਰਤ ਨੂੰ ਆਪਣਾ ਨੰਬਰ 1 ਦਾ ਤਾਜ ਬਚਾ ਕੇ ਰੱਖਣ 'ਚ ਹੋਵੇਗਾ। ਜੇਕਰ ਟੀਮ ਇੰਡੀਆ ਇੰਦੌਰ 'ਚ ਜਿੱਤ ਦਰਜ ਕਰਦੀ ਹੈ ਤਾਂ ਪਾਕਿਸਤਾਨੀ ਟੀਮ ਵੈਸਟ ਇੰਡੀਜ਼ ਨੂੰ ਮੇਟ ਦੇਕੇ ਵੀ ਭਾਰਤ ਨੂੰ ਚੋਟੀ ਤੋਂ ਹਟਾਉਣ 'ਚ ਕਾਮਯਾਬ ਨਹੀਂ ਹੋ ਸਕੇਗੀ। ਪਾਕਿਸਤਾਨੀ ਟੀਮ ਵੈਸਟ ਇੰਡੀਜ਼ ਨੂੰ ਮਾਤ ਦੇਕੇ ਵੀ 112 ਅੰਕਾਂ 'ਤੇ ਹੀ ਸੀਰੀਜ਼ ਖਤਮ ਕਰ ਸਕੇਗੀ ਅਤੇ ਟੀਮ ਇੰਡੀਆ ਨੂੰ ਟਾਪ ਤੋਂ ਹਟਾਉਣ 'ਚ ਨਾਕਾਮ ਰਹੇਗੀ। ਪਾਕਿਸਤਾਨ ਅਤੇ ਵੈਸਟ ਇੰਡੀਜ਼ ਵਿਚਾਲੇ ਟੈਸਟ ਸੀਰੀਜ਼ 13 ਅਕਤੂਬਰ ਤੋਂ ਸ਼ੁਰੂ ਹੋਣੀ ਹੈ।