ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਇੰਗਲੈਂਡ ਸਾਹਮਣੇ 405 ਰਨ ਦਾ ਟੀਚਾ ਰਖਿਆ ਹੈ। ਟੀਮ ਇੰਡੀਆ ਦੂਜੀ ਪਾਰੀ 'ਚ 204 ਰਨ 'ਤੇ ਆਲ ਆਊਟ ਹੋ ਗਈ।
ਸ਼ਮੀ-ਯਾਦਵ ਨੇ 200 ਦੇ ਪਾਰ ਪਹੁੰਚਾਇਆ
ਟੀਮ ਇੰਡੀਆ ਨੇ ਚੌਥੇ ਦਿਨ ਦੇ ਖੇਡ ਦੌਰਾਨ 98/3 ਤੋਂ ਆਪਣਾ ਸਕੋਰ ਅੱਗੇ ਵਧਾਇਆ। ਕਪਤਾਨ ਵਿਰਾਟ ਕੋਹਲੀ ਨੇ 81 ਰਨ ਦੀ ਪਾਰੀ ਖੇਡੀ ਪਰ ਬਾਕੀ ਦੇ ਬੱਲੇਬਾਜ ਫਲਾਪ ਸਾਬਿਤ ਹੋਏ ਅਤੇ ਟੀਮ ਇੰਡੀਆ ਨੇ 162 ਰਨ 'ਤੇ 9 ਵਿਕਟ ਗਵਾ ਦਿੱਤੇ ਸਨ। ਮੋਹੰਮਦ ਸ਼ਮੀ (19) ਅਤੇ ਜਯੰਤ ਯਾਦਵ (27*) ਨੇ ਮਿਲਕੇ ਭਾਰਤ ਨੂੰ 204 ਰਨ ਤਕ ਪਹੁੰਚਾਇਆ। ਇੰਗਲੈਂਡ ਲਈ ਸਟੂਅਰਟ ਬਰੌਡ ਅਤੇ ਆਦਿਲ ਰਾਸ਼ਿਦ ਨੇ 4-4 ਵਿਕਟ ਹਾਸਿਲ ਕੀਤੇ।
ਇੰਗਲੈਂਡ ਨੂੰ 405 ਰਨ ਦਾ ਟੀਚਾ
ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 255 ਰਨ 'ਤੇ ਢੇਰ ਹੋ ਗਈ ਸੀ। ਟੀਮ ਇੰਡੀਆ ਦੇ ਪਹਿਲੀ ਪਾਰੀ 'ਚ ਬਣਾਏ 455 ਰਨ ਦੇ ਆਸਰੇ ਟੀਮ ਇੰਡੀਆ ਨੂੰ 200 ਰਨ ਦੀ ਲੀਡ ਹਾਸਿਲ ਹੋ ਗਈ ਸੀ। ਦੂਜੀ ਪਾਰੀ 'ਚ 204 ਰਨ 'ਤੇ ਆਲ ਆਊਟ ਹੋਈ ਟੀਮ ਇੰਡੀਆ ਨੇ ਹੁਣ ਇੰਗਲੈਂਡ ਨੂੰ ਜਿੱਤ ਲਈ 405 ਰਨ ਦਾ ਟੀਚਾ ਦਿੱਤਾ ਹੈ। ਬੱਲੇਬਾਜ਼ੀ ਲਈ ਮੁਸ਼ਕਿਲ ਸਾਬਿਤ ਹੋ ਰਹੀ ਵਿਕਟ 'ਤੇ ਇੰਗਲੈਂਡ ਲਈ ਇਹ ਟੀਚਾ ਹਾਸਿਲ ਕਰਨਾ ਆਸਾਨ ਨਹੀਂ ਹੋਵੇਗਾ। ਮੈਚ 'ਚ ਅਜੇ ਲਗਭਗ 150 ਓਵਰਾਂ ਦਾ ਖੇਡ ਬਾਕੀ ਹੈ। ਟੀਮ ਇੰਡੀਆ ਇੱਕ ਵਾਰ ਫਿਰ ਮੈਚ ਜਿੱਤਣ ਲਈ ਅਸ਼ਵਿਨ ਦੀ ਫਿਰਕੀ 'ਤੇ ਕਾਫੀ ਨਿਰਭਰ ਕਰੇਗੀ।