ਕਾਨਪੁਰ - ਗਰੀਨ ਪਾਰਕ ਸਟੇਡੀਅਮ 'ਚ ਖੇਡੇ ਜਾ ਰਹੇ ਭਾਰਤ-ਨਿਊਜ਼ੀਲੈਂਡ ਟੈਸਟ ਮੈਚ 'ਚ ਭਾਰਤੀ ਟੀਮ ਨੇ ਤੀਜੇ ਦਿਨ ਬੇਹਦ ਮਜਬੂਤ ਸਥਿਤੀ ਬਣਾ ਲਈ। ਮੈਚ ਦਾ ਤੀਜਾ ਦਿਨ ਟੀਮ ਇੰਡੀਆ ਦੇ ਨਾਮ ਰਿਹਾ। ਦਿਨ ਦਾ ਖੇਡ ਖਤਮ ਹੋਣ ਤਕ ਭਾਰਤੀ ਟੀਮ ਨੇ 1 ਵਿਕਟ ਗਵਾ ਕੇ 159 ਰਨ ਬਣਾ ਲਏ ਸਨ। ਟੀਮ ਇੰਡੀਆ ਨੇ 215 ਰਨ ਦੀ ਲੀਡ ਹਾਸਿਲ ਕਰ ਲਈ ਹੈ। 

  

ਵਿਜੈ-ਪੁਜਾਰਾ ਦਾ ਕਮਾਲ 

 

ਟੀਮ ਇੰਡੀਆ ਲਈ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੈ ਨੇ ਮਿਲਕੇ ਮੈਚ 'ਚ ਲਗਾਤਾਰ ਦੂਜੀ ਵਾਰ ਚੰਗੀ ਸ਼ੁਰੂਆਤ ਦਿੱਤੀ। ਲੋਕੇਸ਼ ਰਾਹੁਲ ਨੇ ਖੁਲ ਕੇ ਬੱਲੇਬਾਜ਼ੀ ਕੀਤੀ ਅਤੇ 38 ਰਨ ਦੀ ਪਾਰੀ ਖੇਡੀ। ਲੋਕੇਸ਼ ਰਾਹੁਲ ਨੇ ਮੁਰਲੀ ਵਿਜੈ ਨੇ ਮਿਲਕੇ ਪਹਿਲੇ ਵਿਕਟ ਲਈ 52 ਰਨ ਦੀ ਪਾਰਟਨਰਸ਼ਿਪ ਕੀਤੀ। ਲੋਕੇਸ਼ ਰਾਹੁਲ ਦਾ ਵਿਕਟ ਡਿੱਗਣ ਤੋਂ ਬਾਅਦ ਮੈਦਾਨ 'ਤੇ ਪਹੁੰਚੇ ਪੁਜਾਰਾ ਨੇ ਦਮਦਾਰ ਬੱਲੇਬਾਜ਼ੀ ਕੀਤੀ ਅਤੇ ਵਿਜੈ ਨਾਲ ਮਿਲਕੇ ਭਾਰਤ ਨੂੰ ਮਜਬੂਰ ਸਥਿਤੀ 'ਚ ਪਹੁੰਚਾਇਆ। ਦੋਨਾ ਨੇ ਮਿਲਕੇ ਦਿਨ ਦਾ ਖੇਡ ਖਤਮ ਹੋਣ ਤਕ ਭਾਰਤ ਨੂੰ 159 ਰਨ ਤਕ ਪਹੁੰਚ ਦਿੱਤਾ। ਜਦ ਖੇਡ ਖਤਮ ਹੋਇਆ ਤਾਂ ਪੁਜਾਰਾ 50 ਅਤੇ ਵਿਜੈ 64 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। 

  

 

ਨਿਊਜ਼ੀਲੈਂਡ 262 ਆਲ ਆਊਟ 

 


ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਨੇ 152/1 ਤੋਂ ਸਕੋਰ ਅੱਗੇ ਵਧਾਇਆ। ਜਲਦੀ ਹੀ ਲੈਥਮ (58), ਟੇਲਰ (0) ਅਤੇ ਵਿਲੀਅਮਸਨ (75) ਆਪਣੇ ਵਿਕਟ ਗਵਾ ਬੈਠੇ। ਇਸਤੋਂ ਬਾਅਦ ਨਿਊਜ਼ੀਕਲੈਂਡ ਦੀ ਟੀਮ ਨੇ ਲੰਚ ਵੇਲੇ ਤਕ 5 ਵਿਕਟ ਗਵਾ ਕੇ 238 ਰਨ ਬਣਾ ਲਏ ਸਨ। ਪਰ ਲੰਚ ਤੋਂ ਬਾਅਦ ਕੀਵੀ ਟੀਮ ਨੇ ਇੱਕ ਤੋਂ ਬਾਅਦ ਇੱਕ 5 ਵਿਕਟ ਗਵਾ ਦਿੱਤੇ। ਕੀਵੀ ਟੀਮ ਨੇ 27 ਰਨ ਵਿਚਾਲੇ 5 ਵਿਕਟ ਗਵਾਏ ਅਤੇ ਟੀਮ 262 ਰਨ 'ਤੇ ਆਲ ਆਊਟ ਹੋ ਗਈ। 


  


 

ਜਡੇਜਾ-ਅਸ਼ਵਿਨ ਹਿਟ 

 

ਭਾਰਤ ਲਈ ਅਸ਼ਵਿਨ ਅਤੇ ਜਡੇਜਾ ਨੇ ਦਮਦਾਰ ਗੇਂਦਬਾਜ਼ੀ ਕੀਤੀ। ਜਡੇਜਾ ਨੇ 5 ਅਤੇ ਅਸ਼ਵਿਨ ਨੇ 4 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਭਾਰਤ ਨੂੰ ਪਹਿਲੀ ਪਾਰੀ 'ਚ 56 ਰਨ ਦੀ ਲੀਡ ਹਾਸਿਲ ਹੋਈ।