ਮੋਹਾਲੀ - 7 ਨਵੰਬਰ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਹੈ। ਟੀਮ ਇੰਡੀਆ ਨੇ ਅੱਜ ਦੇ ਹੀ ਦਿਨ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ 'ਚ ਦਖਣੀ ਅਫਰੀਕਾ ਖਿਲਾਫ ਇਤਿਹਾਸਿਕ ਜਿੱਤ ਦਰਜ ਕੀਤੀ ਸੀ। ਭਾਰਤ ਨੇ ਅਫਰੀਕੀ ਟੀਮ ਨੂੰ 108 ਰਨ ਨਾਲ ਮਾਤ ਦੇਕੇ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕੀਤੀ ਸੀ। 

  

 

ਮੋਹਾਲੀ ਟੈਸਟ ਬੇਹਦ ਰੋਮਾਂਚਕ ਮੋੜ ਤੇ ਪਹੁੰਚ ਗਿਆ ਸੀ। ਮੋਹਾਲੀ ਦੇ ਮੈਦਾਨ 'ਤੇ ਟੀਮ ਇੰਡੀਆ ਦੂਜੀ ਪਾਰੀ 'ਚ 200 ਦੌੜਾਂ ਤੇ ਢੇਰ ਹੋ ਗਈ। ਭਾਰਤੀ ਟੀਮ ਨੇ ਦਖਣੀ ਅਫਰੀਕਾ ਸਾਹਮਣੇ ਜਿੱਤ ਲਈ 218 ਦੌੜਾਂ ਦਾ ਟੀਚਾ ਰਖਿਆ। ਟੀਮ ਇੰਡੀਆ ਲਈ ਦੂਜੀ ਪਾਰੀ 'ਚ ਪੁਜਾਰਾ (77), ਵਿਜੈ (47) ਅਤੇ ਕੋਹਲੀ (29) ਨੂੰ ਛੱਡ ਹੋਰ ਕੋਈ ਵੀ ਬੱਲੇਬਾਜ਼ ਜਾਦਾ ਸਮਾਂ ਮੈਦਾਨ ਤੇ ਟਿਕਣ 'ਚ ਨਾਕਾਮ ਰਿਹਾ। ਪਹਿਲੀ ਪਾਰੀ 'ਚ 201 ਰਨ 'ਤੇ ਆਲ ਆਊਟ ਹੋਣ ਤੋਂ ਬਾਅਦ ਅਫਰੀਕੀ ਫਿਰਕੀ ਦੇ ਸਾਹਮਣੇ ਭਾਰਤੀ ਬੱਲੇਬਾਜ਼ ਲਗਾਤਾਰ ਦੂਜੀ ਵਾਰ ਫਿੱਕੇ ਪੈ ਗਏ ਅਤੇ ਟੀਮ ਇੰਡੀਆ ਦੂਜੀ ਪਾਰੀ 'ਚ 200 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਦੇ 7 ਬੱਲੇਬਾਜ਼ ਦਹਾਈ ਦਾ ਅੰਕੜਾ ਪਾਰ ਕਰਨ 'ਚ ਵੀ ਨਾਕਾਮ ਰਹੇ।

  

 

ਜਡੇਜਾ-ਅਸ਼ਵਿਨ ਨੇ ਜਿਤਾਇਆ ਮੈਚ 

 

218 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਰੀਕੀ ਟੀਮ ਨੂੰ ਜਡੇਜਾ ਅਤੇ ਅਸ਼ਵਿਨ ਦੀ ਘੁੰਮਦੀਆਂ ਗੇਂਦਾਂ ਨੇ ਕਾਫੀ ਪਰੇਸ਼ਾਨ ਕੀਤਾ। ਜਡੇਜਾ ਨੇ 5 ਅਤੇ ਅਸ਼ਵਿਨ ਨੇ 3 ਵਿਕਟ ਹਾਸਿਲ ਕੀਤੇ। ਅਫਰੀਕੀ ਟੀਮ 109 ਰਨ 'ਤੇ ਆਲ ਆਊਟ ਹੋ ਗਈ। ਭਾਰਤ ਨੇ ਮੈਚ 109 ਰਨ ਨਾਲ ਆਪਣੇ ਨਾਮ ਕੀਤਾ। ਮੈਚ 'ਚ ਕੁਲ 8 ਵਿਕਟ ਹਾਸਿਲ ਕਰਨ ਲਈ ਅਤੇ ਬੱਲੇ ਨਾਲ ਵੀ ਯੋਗਦਾਨ ਪਾਉਣ ਲਈ ਰਵਿੰਦਰ ਜਡੇਜਾ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ ਸੀ।