India vs England: ਇੰਗਲੈਂਡ ਤੋਂ ਟੈਸਟ ਤੇ ਟੀ20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤੀ ਟੀਮ ਵਨ ਡੇਅ ਸੀਰੀਜ਼ ਵਿੱਚ ਵੀ ਇੰਗਲੈਂਡ ਨੂੰ ਧੂੜ ਚਟਾਉਣਾ ਚਾਹੇਗੀ। ਦੋਵੇਂ ਟੀਮਾਂ ਵਿਚਾਲੇ 23 ਮਾਰਚ ਤੋਂ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦੇ ਸਾਰੇ ਮੈਚ ਡੇਅ ਨਾਈਟ ਹੋਣਗੇ। ਇਸ ਸੀਰੀਜ਼ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇੰਗਲੈਂਡ ਨੇ ਹਾਲੇ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ।
ਮਹਾਰਾਸ਼ਟਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਵਨ–ਡੇਅ ਸੀਰੀਜ਼ ਖ਼ਾਲੀ ਸਟੇਡੀਅਮ ਵਿੱਚ ਵੀ ਖੇਡੀ ਜਾਵੇਗੀ। ਵਨ ਡੇਅ ਸੀਰੀਜ਼ ਦੇ ਸਾਰੇ ਮੈਚ ਮਹਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਪੁਣੇ ’ਚ ਖੇਡੇ ਜਾਣਗੇ। ਵਨ ਡੇਅ ਸੀਰੀਜ਼ ਦੇ ਸਾਰੇ ਮੈਚ ਦੁਪਹਿਰ 1:30 ਵਜੇ ਤੋਂ ਸ਼ੁਰੂ ਹੋਇਆ ਕਰਨਗੇ।
ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ; ਜੋ ਇਸ ਪ੍ਰਕਾਰ ਹੈ:
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਯਸ ਅੱਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕੇਟ ਕੀਪਰ), ਕੇਐਲ ਰਾਹੁਲ (ਵਿਕੇਟ ਕੀਪਰ), ਯੁਜਵੇਂਦਰ ਚਾਹਲ, ਕੁਲੀਪ ਯਾਦਵ, ਕੁਣਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਟੀ. ਨਟਰਾਜਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ ਤੇ ਸ਼ਾਰਦੁਲ ਠਾਕੁਰ।
ਵਨ ਡੇਅ ਸੀਰੀਜ਼ ਦਾ ਸ਼ਡਿਊਲ
ਪਹਿਲਾ ਵਨ ਡੇਅ – 23 ਮਾਰਚ (ਪੁਣੇ)
ਦੂਜਾ ਵਨ ਡੇਅ – 26 ਮਾਰਚ (ਪੁਣੇ)
ਤੀਜਾ ਵਨ ਡੇਅ – 28 ਮਾਰਚ (ਪੁਣੇ)
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/