ਇੰਗਲੈਂਡ ਨੇ ਭਾਰਤ ਸਾਹਮਣੇ ਰੱਖਿਆ 323 ਦੌੜਾਂ ਦਾ ਟੀਚਾ, ਧੋਨੀ ਨੇ ਬਣਾਇਆ ਰਿਕਾਰਡ
ਏਬੀਪੀ ਸਾਂਝਾ
Updated at:
14 Jul 2018 08:20 PM (IST)
NEXT
PREV
ਚੰਡੀਗੜ੍ਹ: ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਚੱਲ ਰਿਹਾ ਹੈ। ਇੰਗਲੈਂਡ ਦੇ ਜੋ ਰੂਟ ਦੇ ਸੈਂਕੜੇ ਦੀ ਮਦਦ ਨਾਲ ਟੀਮ ਨੇ ਭਾਰਤ ਸਾਹਮਣੇ 323 ਦੌੜਾਂ ਦਾ ਟੀਚਾ ਰੱਖਿਆ ਹੈ। ਇੰਗਲੈਂਡ ਨੇ 7 ਵਿਕਟਾਂ ਦੇ ਨੁਕਸਾਨ ਨਾਲ 322 ਦੌੜਾਂ ਬਣਾਈਆਂ ਹਨ। ਜੋ ਰੂਟ ਨਾ ਨਾਬਾਦ 113 ਦੌੜਾਂ ਬਣਾਈਆਂ। ਡੇਵਿਡ ਵਿਲੀ ਨੇ 30 ਗੇਂਦਾਂ ਵਿੱਚ ਅੱਧ ਸੈਂਕੜਾ ਬਣਾਇਆ। ਇਸ ਮੈਚ ਦੌਰਾਨ ਧੋਨੀ ਵਨਡੇਅ ਕ੍ਰਿਕਿਟ ਮੈਚ ਵਿੱਚ 300 ਕੈਚ ਲੈਣ ਵਾਲੇ ਪਹਿਲੇ ਭਾਰਤੀ ਵਿਕਟ ਕੀਪਰ ਬਣ ਗਏ ਹਨ।
ਭਾਰਤ ਨੇ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਟੀਮ ਦੇ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਬੱਲੇਬਾਜ਼ੀ ਲਈ ਮੈਦਾਨ ਵਿੱਚ ਉੱਤਰੇ ਹਨ। ਸਾਢੇ ਛੇ ਓਵਰਾਂ ਵਿੱਚ ਕਿਸੇ ਵਿਕਟ ਦੇ ਨੁਕਸਾਨ ਤੋਂ ਬਿਨਾਂ ਭਾਰਤ ਦੇ ਖਾਤੇ ਹੁਣ ਤਕ 45 ਦੌੜਾਂ ਦਾ ਅੰਕੜਾ ਦਰਜ ਹੈ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਗੇਂਦਬਾਜ਼ੀ ਕਰਿਦਆਂ ਭਾਰਤੀ ਟੀਮ ਦਾ ਗੇਂਦਬਾਜ਼ ਕੁਲਦੀਪ ਯਾਦਵ ਇਸ ਮੈਚ ਵਿੱਚ ਵੀ ਇੰਗਲੈਂਡ ਦੀ ਟੀਮ ਲਈ ਮੁਸੀਬਤ ਬਣਿਆ ਰਿਹਾ। ਉਸ ਨੇ 40 ਦੌੜਾਂ ਦਿੰਦਿਆਂ ਇੰਗਲੈਂਡ ਦੇ ਜੇਸਨ ਰੋਇ (40 ਦੌੜਾਂ), ਜੌਨੀ ਬੇਅਰਸਟੋ (38 ਦੌੜਾਂ) ਤੇ ਇਓਨ ਮੌਰਗਨ (53 ਦੌੜਾਂ) ਨੂੰ ਪੈਵੇਲੀਅਨ ਤੋਰਿਆ। ਇੰਗਲੈਂਡ ਦੇ ਜੌਇ ਰੂਟ ਤੇ ਇਓਨ ਮੌਰਗਨ ਅਰਧ ਸੈਂਕੜੇ ਬਣਾਉਣ ਵਿੱਚ ਕਾਮਯਾਬ ਰਹੇ। ਉਮੇਸ਼ ਨੇ 4 ਦੌੜਾਂ ’ਤੇ ਹੀ ਜੋਸ ਬਟਲਰ ਦੀ ਵਿਕਟ ਆਪਣੇ ਨਾਂ ਕੀਤੀ। ਇਸੇ ਤਰ੍ਹਾਂ ਹਾਰਦਿਕ ਪਾਂਡਿਆ ਨੇ ਵੀ ਬੈਨ ਸਟੋਕਸ ਨੂੰ ਮਹਿਜ਼ 5 ਦੌੜਾਂ ਬਣਾਉਣ ਮਗਰੋਂ ਹੀ ਬਾਹਰ ਦਾ ਰਸਤਾ ਵਿਖਾਇਆ। ਯੁਜਵਿੰਦਰ ਚਾਹਲ ਨੇ ਮੋਈਨ ਅਲੀ ਨੂੰ 13 ਦੌੜਾਂ ’ਤੇ ਹੀ ਮੈਚ ਤੋਂ ਬਾਹਰ ਕਰ ਦਿੱਤਾ।
ਭਾਰਤੀ ਖਿਡਾਰੀਆਂ ਸਾਹਮਣੇ 323 ਦੌੜਾਂ ਦਾ ਵੱਡਾ ਲਕਸ਼ ਹੈ। ਬੱਲੇਬਾਜ਼ਾਂ ਨੂੰ ਸਾਂਝੇਦਾਰੀ ਕਰ ਕੇ ਦੌੜਾਂ ਲਕਸ਼ ਤਕ ਪੁੱਜਣ ਦੀ ਲੋੜ ਹੈ।

- - - - - - - - - Advertisement - - - - - - - - -