ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਵ੍ਹੱਟਸਐਪ ਦੇ ਜਵਾਬ ਵਿੱਚ ‘ਕਿੰਭੋ’ ਨਾਂ ਦੀ ਮੈਸੇਜਿੰਗ ਐਪ ਉਤਾਰੀ ਸੀ ਤੇ ਕੁਝ ਦੇਰ ਬਾਅਦ ਹੀ ਇਸ ਨੂੰ ਗੂਗਲ ਦੇ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਮਹਿਰਾਂ ਨੇ ਦਾਅਵਾ ਕੀਤਾ ਸੀ ਕਿ ਇਸ ਐਪ ਵਿੱਚ ਯੂਜ਼ਰ ਦੀ ਡੇਟਾ ਸਕਿਉਰਟੀ ਸਬੰਧੀ ਵੱਡੀਆਂ ਗੜਬੜੀਆਂ ਸ਼ਾਮਲ ਹਨ। ਇਸ ਵਿਵਾਦ ’ਤੇ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਐਪ ਨੂੰ ਸੈਟਅੱਪ ਕਰਨ ਵਿੱਚ ਪਤੰਜਲੀ ਨੂੰ ਦੋ ਮਹੀਨੇ ਲੱਗਣਗੇ।


ਐਪ ਦੀ ਟੈਸਟਿੰਗ ਦੌਰਾਨ ਕਾਫੀ ਟਰੈਫਿਕ ਵੇਖਣ ਨੂੰ ਮਿਲਿਆ ਹਾਲਾਂਕਿ ਉਹ ਸਿਰਫ ਇੱਕ ਪਾਇਲਟ ਫੇਜ਼ ਸੀ। ਉਨ੍ਹਾਂ ਕਿਹਾ ਕਿ ਤਿਆਰੀ ਅਜੇ ਜਾਰੀ ਹੈ ਤੇ ਆਉਣ ਵਾਲੇ ਮਹੀਨਿਆਂ ਵਿੱਚ ਐਪ ਨੂੰ ਪੂਰੀ ਤਰ੍ਹਾਂ ਸੈਟਅੱਪ ਕਰ ਲਿਆ ਜਾਏਗਾ। ਇਹ ਜਾਣਕਾਰੀ ਬਾਬਾ ਰਾਮਦੇਵ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ।

ਦੋ ਮਹੀਨਿਆਂ ਵਿੱਚ ਹੀ ਬੋਲੋ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਯੂਜ਼ਰਸ ਇਸ ਨੂੰ 13 ਜੁਲਾਈ ਤੋਂ ਐਪ ਨੂੰ ਮੈਸੇਂਜਰ ’ਤੇ ਵੇਖ ਸਕਦੇ ਹਨ। ਨਵੀਂ ‘ਬੋਲੋ’ ਮੈਸੇਂਜਰ ਐਪ ’ਤੇ ਕਿੰਭੋ ਦਾ ਆਈਕਨ ਠੀਕ ਵ੍ਹੱਟਸਐਪ ਵਾਂਗ ਹੀ ਦਿਖਾਈ ਦਿੰਦਾ ਹੈ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਪਤੰਜਲੀ ਫਿਰ ਤੋਂ ‘ਕਿੰਭੋ’ ਐਪ ਨੂੰ ਹੀ ‘ਬੋਲੋ’ ਮੈਸੇਂਜਿੰਗ ਐਪ ਜ਼ਰੀਏ ਲਾਂਚ ਕਰੇਗਾ।

ਯਾਦ ਰਹੇ ਕਿ ਸਭ ਤੋਂ ਪਹਿਲਾਂ 28 ਮਈ ਨੂੰ ਡਵੈਲਪਰ ਅਦਿਤੀ ਕਮਲ ਜ਼ਰੀਏ ਐਪ ਨੂੰ ਪੇਜ ’ਤੇ ਲਾਂਚ ਕੀਤਾ ਗਿਆ ਸੀ। ਗੌਰ ਕਰਨ ਵਾਲੀ ਗੱਲ ਇਹ ਸੀ ਕਿ ਪਲੇਅ ਸਟੋਰ ’ਤੇ ਕਮਲ ਦਾ ਨਾਂਅ, ਈਮੇਲ ਆਈਡੀ ਤੇ ਪਤਾ ਵੀ ਦਿਖ ਰਿਹਾ ਸੀ। ਐਪ ਦੀ ਫਾਊਂਡਰ ਵੀ ਅਦਿਤੀ ਕਮਲ ਹੀ ਸੀ।

ਜੇ ਯੂਜ਼ਰ ਦੇ ਡੇਟਾ ਸਕਿਉਰਟੀ ਦੀ ਗੱਲ ਕੀਤੀ ਜਾਏ ਤਾਂ ਕਮਲ ਨੇ ਐਲੀਆਟ ਨਾਂ ਦੇ ਸਕਿਉਰਟੀ ਰਿਸਰਟਰ ਨੂੰ ਟਵਿੱਟਰ ’ਤੇ ਚੁਣੌਤੀ ਦਿੱਤੀ ਸੀ ਕਿ ਉਹ ਨਵੇਂ ਐਪ ਨੂੰ ਹੈਕ ਕਰ ਕੇ ਵਿਖਾਉਣ। ਕੁਝ ਘੰਟਿਆਂ ਵਿੱਚ ਹੀ ਰਿਸਰਚਰ ਨੇ ਪਾਇਆ ਕਿ ਐਪ ਵਿੱਚ ਵੱਡੀ ਗੜਬੜੀ ਹੈ।