ਨਵੀਂ ਦਿੱਲੀ: ਤਾਜ਼ਾ ਰਿਪੋਰਟ ਮੁਤਾਬਕ ਐਪਲ ਨੇ ਐਲਜੀ ਤੋਂ ਇਸ ਸਾਲ ਦੇ ਆਈਫੋਨ ਲਈ OLED ਪੈਨਲਸ ਮੰਗਵਾਏ ਹਨ। ਐਲਜੀ ਤੋਂ ਇਸ ਆਰਡਰ ਦਾ ਮਕਸਦ ਸੈਮਸੰਗ ’ਤੇ ਜ਼ਿਆਦਾ ਨਿਰਭਰ ਨਾ ਹੋਣਾ ਹੈ। ਐਲਜੀ ਐਪਲ ਨੂੰ 30 ਤੋਂ 40 ਲੱਖ OLED ਤੇ ਕਰੀਬ ਇੱਕ ਕਰੋੜ ਐਲਸੀਡੀ ਡਿ ਡਿਸਪਲੇਅ ਦੇਵੇਗਾ। ਐਲਜੀ, ਐਪਲ ਦੇ ਸਭ ਤੋਂ ਵੱਡੇ ਮਾਡਲ ਦੀ ਡਿਸਪਲੇਅ ਬਣਾਏਗਾ ਜੋ ਸਸਤੀ ਵੀ ਹੋਏਗੀ।

DigiTimes ਦੀ ਰਪੋਰਟ ਮੁਤਾਬਕ OLED ਡਿਸਪਲੇਅ ਵਿੱਚ 6.5 ਇੰਚ ਦੀ ਆਈਫੋਨ X ਵਾਲੇ ਵੇਰੀਐਂਟ ਦੀ ਡਿਸਪਲੇਅ ਵੀ ਸ਼ਾਮਲ ਹੋਏਗੀ। ਸੈਮਸੰਗ ਵੀ OLED ਡਿਸਪਲੇਅ ਬਣਾ ਰਿਹਾ ਹੈ ਪਰ ਇਸ ਸਾਲ ਐਪਲ ਨੂੰ ਸੈਮਸੰਗ ਦੇ ਇਲਾਵਾ ਕੋਈ ਹੋਰ ਸਪਲਾਇਰ ਚਾਹੀਦਾ ਸੀ ਜੋ ਉਸ ਨੂੰ ਭਾਰੀ ਮਾਤਰਾ ਵਿੱਚ OLED ਪੈਨਲਸ ਬਣੇ ਕੇ ਦੇਵੇ। ਦੱਸਿਆ ਜਾਂਦਾ ਹੈ ਕਿ ਸੈਮਸੰਗ ਇਸ ਸਾਲ ਐਪਲ ਲਈ 70 ਲੱਖ OLED ਪੈਨਲਸ ਬਣਾ ਰਿਹਾ ਹੈ।

ਐਲਜੀ ਨੇ ਆਪਣੀ ਪ੍ਰੋਡਕਸ਼ਨ ਵਧਾਉਂਦਿਆਂ ਕਿਹਾ ਕਿਹਾ ਕਿ 2019 ਤਕ ਉਹ 10 ਲੱਖ OLED ਯੂਨਿਟਸ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਏਗਾ। ਜਾਣਕਾਰੀ ਮੁਤਾਬਕ ਐਲਜੀ 20 ਲੱਖ LCD ਡਿਸਪਲੇਅ ਯੂਨਿਟਸ ਵੀ ਬਣਾ ਰਿਹਾ ਹੈ ਜੋ ਆਈਫੋਨ ਦੇ ਸਭ ਤੋਂ ਸਸਤੇ ਮਾਡਲ ਵਿੱਚ ਵਰਤੇ ਜਾਣਗੇ।

ਇਸ ਸਾਲ ਐਪਲ ਤਿੰਨ ਵੇਰੀਐਂਟ ਲਾਂਚ ਕਰੇਗਾ ਜਿਨ੍ਹਾਂ ਵਿੱਚ ਇੱਕ 6.1 ਇੰਚ ਦਾ ਡਿਸਪਲੇਅ ਵੇਰੀਐਂਟ ਤੇ ਦੂਜਾ 5.8 ਇੰਚ ਦਾ ਐਪਲ ਦਾ ਅਗਲਾ ਮਾਡਲ ਹੋਏਗਾ। ਤੀਜਾ ਮਾਡਲ ਆਈਫੋਨ x ਹੋਏਗਾ ਤੋ 6.5 ਇੰਚ ਦੇ ਡਿਸਪਲੇਅ ਨਾਲ ਆਏਗਾ। ਕੰਪਨੀ ਟ੍ਰਿਪਲ ਕੈਮਰਾ ਸੈੱਟਅੱਪ ’ਤੇ ਵੀ ਕੰਮ ਕਰ ਰਹੀ ਹੈ ਜੋ ਰੀਅਰ ਤੇ ਏਆਰ ਕੈਪੇਬਿਲਟੀ ਨਾਲ ਲੈਸ ਹੋਏਗਾ। ਇਸ ਦੇ ਨਾਲ ਹੀ ਫੋਨ ਬੈਟਰੀ ਲਾਈਫ ਨਾਲ ਡੂਅਲ ਸਿੰਮ ਫੰਕਸ਼ਨ ’ਤੇ ਕੰਮ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।