ਨਵੀਂ ਦਿੱਲੀ: ਵਨਪਲੱਸ ਨੇ ਆਪਣੇ ਗੈਲਰੀ ਐਪ ਲਈ ਇੱਕ ਨਵਾਂ ਵਰਸ਼ਨ ਲਾਂਚ ਕੀਤਾ ਹੈ ਜਿਸ ਵਿੱਚ ਯੂਜ਼ਰ ਨੂੰ ਵੀਡੀਓ ਐਡਿਟ ਕਰਨ ਦੀ ਸਹੂਲੀਅਤ ਵੀ ਦਿੱਤੀ ਜਾਏਗੀ। ਵਨਪਲੱਸ ਮੁਤਾਬਕ ਇਹ ਫੀਚਪ ਵਨਪਲੱਸ 5ਟੀ, 5, 3ਟੀ ਤੇ 3 ਦੇ ਮਾਡਲਾਂ ਵਿੱਚ ਦਿੱਤਾ ਜਾਏਗਾ। ਇਹ ਫੀਚਰ ਫਿਲਹਾਲ ਵਨਪਲੱਸ 6 ਵਿੱਚ ਹੀ ਹੈ। ਨਵੀਂ ਅਪਡੇਟ ਦੀ ਮਦਦ ਨਾਲ ਯੂਜ਼ਰ ਨੂੰ ਗੈਲਰੀ ਐਪ ਵਿੱਚ ਹੀ ਵੀਡੀਓ ਐਡਿਟ ਕਰਨ ਦਾ ਵਿਕਲਪ ਦਿੱਤਾ ਜਾਏਗਾ ਜਿੱਥੇ ਯੂਜ਼ਰ ਕਿਸੇ ਵੀ ਵੀਡੀਓ ਵਿੱਚ ਟ੍ਰਿਮ, ਮਿਊਜ਼ਿਕ, ਫਿਲਟਰ ਆਦਿ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਨ।

ਵੀਡੀਓ ਐਡਿਟ ਕਰਨ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਗੈਲਰੀ ਐਪ ਵਿੱਚ ਵੀਡੀਓ ਸਿਲੈਕਟ ਕਰਨੀ ਪਏਗੀ। ਇਸ ਦੇ ਬਾਅਦ ਟਾਈਮਲਾਈਨ ਖੁੱਲ੍ਹ ਜਾਏਗੀ ਜਿੱਥੇ ਵੀਡੀਓ ਨੂੰ ਐਡਿਟ ਕੀਤਾ ਜਾ ਸਕਦਾ ਹੈ। ਵਨਪਲੱਸ ਨੇ ਫਿਲਹਾਲ ਕੋਈ ਅਪਡੇਟ ਜਾਰੀ ਨਹੀਂ ਕੀਤੀ ਪਰ ਇਸ ਲਈ ਗੂਗਲ ਪਲੇਅ ਸਟੋਰ ਤੋਂ ਇਸ ਲਈ ਅਪਡੇਟ ਡਾਊਨਲੋਡ ਕੀਤੀ ਜਾ ਸਕਦੀ ਹੈ।

ਕੰਪਨੀ ਨੇ ਵਨਪਲੱਸ  ਤੇ 5ਟੀ ਲਈ ਨਵਾਂ ਆਪਰੇਟਿੰਗ ਸਿਸਟਮ ਕੱਢਿਆ ਹੈ ਜਿਸ ਵਿੱਚ ਪ੍ਰੋਜੈਕਟ ਟ੍ਰੇਬਲ ਦਾ ਵਿਕਲਪ ਮਿਲਦਾ ਹੈ। ਇਹ ਅਜਿਹਾ ਪਲੇਟਫਾਰਮ ਹੈ ਜਿਸ ਦੀ ਮਦਦ ਨਾਲ ਯੂਜ਼ਰ ਨੂੰ ਨਵੇਂ ਓਐਸ ਡਾਊਨਲੋਡ ਕਰਨ ਵਿੱਚ ਆਸਾਨੀ ਹੋਏਗੀ। ਇਹ ਫੀਚਰ ਐਂਡਰਾਇਡ ਓਰੀਓ ਓਐਸ ਵਰਸ਼ਨਜ਼ ਵਿੱਚ ਕੰਮ ਕਰੇਗਾ।

ਹਾਲ ਹੀ ਵਿੱਚ ਕੰਪਨੀ ਨੇ ਇਸ ਸਾਲ ਨਵੇਂ ਐਂਡਰਾਇਡ ਸਕਿਉਰਟੀ ਪੈਚ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ ਹੈ। ਫਿਲਹਾਲ ਵਨਪਲੱਸ ਨੇ 2 ਸਾਲ ਪਹਿਲਾਂ ਆਪਣੇ ਐਂਡਰਾਇਡ ਅਪਡੇਟ ਦਿੱਤੇ ਸਨ। ਹੁਣ ਕੰਪਨੀ ਨੇ ਐਂਡਰਾਇਡ ਸਕਿਉਰਟੀ ਪੈਚ ਨੂੰ 3 ਸਾਲ ਲਈ ਹੋਰ ਵਧਾ ਦਿੱਤਾ ਹੈ।