ਲੰਦਨ: ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ਦਾ ਦੂਜਾ ਮੈਚ ਸ਼ੁਰੂ ਹੋ ਚੁੱਕਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਂਝ ਤਾਂ ਇੰਗਲੈਂਡ ਨੇ ਓਵਰਾਂ ਵਿੱਚ ਵਿਕਟਾਂ ਦੇ ਨੁਕਸਾਨ 'ਤੇ ਦੌੜਾਂ ਬਣਾ ਲਈਆਂ ਹਨ, ਪਰ ਇਸ ਮੈਚ ਵਿੱਚ ਵੀ ਉਹ ਭਾਰਤੀ ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਦੀ ਮਾਰ ਤੋਂ ਬਚ ਨਹੀਂ ਸਕੀ। ਗੇਂਦਬਾਜ਼ ਕੁਲਦੀਪ ਯਾਦਵ ਨੇ 40 ਦੌੜਾਂ ਦਿੰਦਿਆਂ ਇੰਗਲੈਂਡ ਦੇ ਜੇਸਨ ਰੋਇ (40 ਦੌੜਾਂ), ਜੌਨੀ ਬੇਅਰਸਟੋ (38 ਦੌੜਾਂ) ਤੇ ਇਓਨ ਮੌਰਗਨ (53 ਦੌੜਾਂ) ਨੂੰ ਪੈਵੇਲੀਅਨ ਤੋਰਿਆ। ਇੰਗਲੈਂਡ ਦੇ ਜੌਇ ਰੂਟ ਤੇ ਇਓਨ ਮੌਰਗਨ ਅਰਧ ਸੈਂਕੜੇ ਬਣਾਉਣ ਵਿੱਚ ਕਾਮਯਾਬ ਰਹੇ। ਉਮੇਸ਼ ਨੇ 4 ਦੌੜਾਂ ’ਤੇ ਹੀ ਜੋਸ ਬਟਲਰ ਦੀ ਵਿਕਟ ਆਪਣੇ ਨਾਂ ਕੀਤੀ। ਇਸੇ ਤਰ੍ਹਾਂ ਹਾਰਦਿਕ ਪਾਂਡਿਆ ਨੇ ਵੀ ਬੈਨ ਸਟੋਕਸ ਨੂੰ ਮਹਿਜ਼ 5 ਦੌੜਾਂ ਬਣਾਉਣ ਮਗਰੋਂ ਹੀ ਬਾਹਰ ਦਾ ਰਸਤਾ ਵਿਖਾ ਦਿੱਤਾ। ਇੰਗਲੈਂਡ ਨੇ ਹੁਣ ਤਕ 5 ਵਿਕਟਾਂ ਦੇ ਨੁਕਸਾਨ ਨਾਲ 223 ਦੌੜਾਂ ਬਣਾਈਆਂ ਹਨ। ਜੌਏ ਰੂਟ ਹਾਲ਼ੇ ਕਰ 87 ਗੇਂਦਾਂ ’ਤੇ 75 ਦੌੜਾਂ ਬਣਾ ਕੇ ਮੁਕਾਬਲੇ ਵਿੱਚ ਟਿਕਿਆ ਹੋਇਆ ਹੈ। ਜਿੱਥੇ ਭਾਰਤੀ ਟੀਮ ਲੜੀ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੀ ਹੈ, ਉੱਥੇ ਹੀ ਇੰਗਲੈਂਡ ਵੀ ਸਖ਼ਤ ਟੱਕਰ ਦੇਣ ਦੇ ਰੌਂਅ ਵਿੱਚ ਹੈ। ਪਰ ਭਾਰਤੀ ਗੇਂਦਬਾਜ਼ਾਂ ਸਾਹਮਣੇ ਇੰਗਲੈਂਡ ਦੀ ਪੇਸ਼ ਨਹੀਂ ਚੱਲਦੀ ਜਾਪ ਰਹੀ।