India vs England 3rd ODI: ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਦੁਪਹਿਰ 1:30 ਵਜੇ ਤੋਂ ਪੁਣੇ ਸਥਿਤ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਦੇ ਸਟੇਡੀਅਮ ’ਚ ਖੇਡਿਆ ਜਾਵੇਗਾ। ਦੂਜੇ ਵਨਡੇ ’ਚ ਇੰਗਲੈਂਡ ਦੀ ਜਿੱਤ ਤੋਂ ਬਾਅਦ ਇਹ ਸੀਰੀਜ਼ ਵੀ ਬੇਹੱਦ ਰੋਮਾਂਚਕ ਮੋੜ ’ਤੇ ਆ ਗਈ ਹੈ। ਫ਼ਿਲਹਾਲ ਤਿੰਨ ਮੈਚਾਂ ਦੀ ਇਹ ਸੀਰੀਜ਼ 1-1 ਦੀ ਬਰਾਬਰੀ ’ਤੇ ਹਨ। ਇੰਝ ਅੱਜ ਦਾ ਮੈਚ ਫ਼ੈਸਲਾਕੁੰਨ ਹੋਵੇਗਾ ਕਿਉਂਕਿ ਜਿਹੜੀ ਟੀਮ ਵੀ ਜਿੱਤੇਗੀ, ਇਹ ਸੀਰੀਜ਼ ਉਸੇ ਦੇ ਨਾਂਅ ਹੋ ਜਾਵੇਗੀ।

 

ਦੱਸ ਦੇਈਏ ਕਿ ਭਾਰਤੀ ਟੀਮ ਨੂੰ ਪਿਛਲੀਆਂ ਦੋ ਵਨਡੇ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਰਾਟ ਸੈਨਾ ਨੂੰ ਪਿਛਲੇ ਸਾਲ ਆਸਟ੍ਰੇਲੀਆ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-2 ਤੇ ਕੋਵਿਡ ਮਹਾਮਾਰੀ ਤੋਂ ਪਹਿਲਾਂ ਨਿਊ ਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

ਇੰਝ ਅੱਜ ਇੰਗਲੈਂਡ ਵਿਰੁੱਧ ਤੀਜਾ ਵਨਡੇ ਜਿੱਤ ਕੇ ਟੀਮ ਇੰਡੀਆ ਲਗਾਤਾਰ ਤਿੰਨ ਵਨਡੇ ਸੀਰੀਜ਼ ਹਾਰਨ ਤੋਂ ਬਚਣਾ ਚਾਹੇਗੀ।

ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

ਦੱਸ ਦੇਈਏ ਕਿ ਭਾਰਤੀ ਟੀਮ ਪਿਛਲੇ 24 ਸਾਲਾਂ ਤੋਂ ਲਗਾਤਾਰ ਤਿੰਨ ਵਨਡੇ ਸੀਰੀਜ਼ ਨਹੀਂ ਹਾਰੀ ਹੈ। 1996-97 ’ਚ ਭਾਰਤੀ ਟੀਮ ਸ੍ਰੀ ਲੰਕਾ, ਪਾਕਿਸਤਾਨ ਤੇ ਵੈਸਟ ਇੰਡੀਜ਼ ਤੋਂ ਲਗਾਤਾਰ ਤਿੰਨ ਵਨਡੇ ਸੀਰੀਜ਼ ਹਾਰੀ ਸੀ। ਇੰਝ ਅੱਜ ਟੀਮ ਇੰਡੀਆ ਹਰ ਹਾਲਤ ’ਚ ਸੀਰੀਜ਼ ਜਿੱਤਣਾ ਚਾਹੇਗੀ।

 

ਇੰਗਲੈਂਡ ਨੂੰ ਉਸ ਦੀ ਪਿਛਲੇ ਵਨਡੇ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਪਿਛਲੇ ਸਾਲ ਆਸਟ੍ਰੇਲੀਆ ਨੇ ਉਸ ਨੂੰ 2-1 ਨਾਲ ਹਰਾ ਦਿੱਤਾ ਸੀ।

 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ