IND vs ENG 4th T20: ਭਾਰਤ ਨੇ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡ ਗਏ ਚੌਥੇ ਟੀ20 ਮੁਕਾਬਲੇ 'ਚ ਇੰਗਲੈਂਡ ਨੂੰ ਅਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-2 ਨਾਲ ਬਰਾਬਰੀ ਕਰ ਲਈ। ਇੰਗਲੈਂਡ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਬੁਲਾਇਆ ਸੀ। ਇੰਡੀਆ ਨੇ ਅੱਠ ਵਿਕਟਾਂ 'ਤੇ 185 ਦੌੜਾਂ ਦਾ ਸਕੋਰ ਬਣਾਇਆ ਤੇ ਫਿਰ ਉਸ ਨੇ ਇੰਗਲੈਂਡ ਨੂੰ ਨਿਰਧਾਰਤ 20 ਓਵਰ 'ਚ ਅੱਠ ਵਿਕੇਟ 'ਤੇ 177 ਦੌੜਾਂ 'ਤੇ ਰੋਕ ਦਿੱਤਾ।
ਇੰਗਲੈਂਡ ਲਈ ਬੇਨ ਸਟੋਕਸ ਨੇ 23 ਗੇਂਦਾਂ 'ਤੇ ਚਾਰ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੇਸਨ ਰਾਏ ਨੇ 40, ਜੌਨੀ ਬੇਅਰਸਟੋ ਨੇ 25 ਤੇ ਡਿਵਡਸਨ ਮਲਾਨ ਨੇ 14 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਸ਼ਾਰਦੁਲ ਠਾਕੁਰ ਨੇ ਤਿੰਨ ਤੇ ਰਾਹੁਲ ਚਾਹਰ ਤੇ ਹਾਰਦਿਕ ਪਾਂਡਿਆ ਨੇ ਦੋ-ਦੋ ਵਿਕੇਟ ਲਏ। ਜਦਕਿ ਭਵਨੇਸ਼ਵਰ ਕੁਮਾਰ ਨੇ ਇਕ ਵਿਕੇਟ ਹਾਸਲ ਕੀਤਾ।
ਸੂਰਿਆਕੁਮਾਰ ਯਾਦਵ ਨੇ ਜੜਿਆ ਅਰਧ ਸੈਂਕੜਾਂ
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਭਾਰਤ ਨੂੰ 21 ਦੌੜਾਂ 'ਤੇ ਹੀ ਰੋਹਿਤ ਸ਼ਰਮਾ ਦੇ ਰੂਪ 'ਚ ਪਹਿਲਾ ਝਟਕਾ ਲੱਗ ਗਿਆ। ਇਸ ਤੋਂ ਬਾਅਦ ਲੋਕੇਸ਼ ਰਾਹੁਲ ਤੇ ਸੂਰਿਆਕੁਮਾਰ ਨੇ ਦੂਜੇ ਵਿਕੇਟ ਲਈ 27 ਗੇਂਦਾਂ 'ਤੇ 42 ਰਨ ਜੋੜੇ। ਰੋਹਿਤ ਨੂੰ ਜੋਫਰਾ ਆਰਚਰ ਨੇ ਤੇ ਰਾਹੁਲ ਨੂੰ ਬੇਨ ਸਟੋਕਸ ਨੇ ਆਊਟ ਕੀਤਾ।ਸੂਰਿਆਕੁਮਾਰ ਨੇ ਆਪਣੀ ਡੈਬਿਊ ਪਾਰੀ 'ਚ 31 ਗੇਂਦਾਂ 'ਤੇ ਛੇ ਚੌਕਿਆਂ ਤੇ ਤਿੰਨ ਛੱਕਿਆਂ ਨਾਲ ਅਰਧ ਸੈਂਕੜਾ ਜੜਿਆ।
ਪੰਤ ਨੇ 23 ਗੇਂਦਾਂ 'ਤੇ ਚਾਰ ਚੌਕੇ ਜੜੇ। ਅੰਤ ਅਈਅਰ ਨੇ 18 ਗੇਂਦਾਂ 'ਤੇ ਪੰਜ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਨੂੰ ਅੱਠ ਵਿਕਟਾਂ ਤੇ 185 ਦੌੜਾਂ 'ਤੇ ਪਹੁੰਚਾਇਆਂ।
ਭਾਰਤ ਤੇ ਇੰਗਲੈਂਡ ਵਿਚਾਲੇ ਸੀਰੀਜ਼ 2-2 ਦੀ ਬਰਾਬਰੀ 'ਤੇ ਹੈ। ਸੀਰੀਜ਼ ਦਾ ਫੈਸਲਾਕੁੰਨ ਮੈਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਮ 'ਚ 20 ਮਾਰਚ ਨੂੰ ਖੇਡਿਆ ਜਾਵੇਗਾ।