India v/s England: ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਇਹ ਮੈਚ ਆਫ ਸਪਿਨਰ ਰਵਿਚੰਦ੍ਰਨ ਅਸ਼ਵਿਨ ਤੇ ਲੈਫਟ ਆਰਮਰ ਸਪਿਨਰ ਅਕਸ਼ਰ ਪਟੇਲ ਦੇ ਨਾਂ ਰਿਹਾ। ਰਵੀਚੰਦ੍ਰਨ ਅਸ਼ਵਿਨ ਨੇ ਸੈਂਕੜਾ ਲਾਉਣ ਦੇ ਨਾਲ-ਨਾਲ ਅੱਠ ਵਿਕਟ ਲਏ।
ਅਕਸ਼ਰ ਪਟੇਲ ਦਾ ਇਹ ਡੈਬਿਊ ਮੈਚ ਸੀ। ਆਪਣੇ ਡੈਬਿਊ ਟੈਸਟ ਮੈਚ 'ਚ ਇਕ ਪਾਰੀ 'ਚ ਪੰਜ ਵਿਕੇਟ ਲੈਕੇ ਅਕਸ਼ਰ ਪਟੇਲ ਨੇ ਇਤਿਹਾਸ ਰਚ ਦਿੱਤਾ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ।
164 ਦੌੜਾਂ ਬਣਾ ਕੇ ਆਲਆਊਟ ਹੋ ਗਈ ਇੰਗਲੈਂਡ ਦੀ ਟੀਮ
ਭਾਰਤ ਵੱਲੋਂ ਅਕਸ਼ਰ ਤੇ ਅਸ਼ਵਿਨ ਤੋਂ ਇਲਾਵਾ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 25 ਰਨ ਦੇਕੇ ਦੋ ਵਿਕੇਟ ਲਏ। ਭਾਰਤ ਨੇ ਇੰਗਲੈਂਡ ਨੂੰ 482 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ 'ਚ ਇੰਗਲੈਂਡ ਦੀ ਦੂਜੀ ਪਾਰੀ 164 ਦੌੜਾਂ ਬਣਾ ਕੇ ਆਲਆਊਟ ਹੋ ਗਈ। ਜਾਣੋ ਅਕਸ਼ਰ ਪਟੇਲ ਤੋਂ ਪਹਿਲਾਂ ਭਾਰਤ ਦੇ ਕਿਹੜੇ-ਕਿਹੜੇ ਅਜਿਹੇ ਖਿਡਾਰੀ ਹਨ। ਜਿੰਨ੍ਹਾਂ ਆਪਣੇ ਪਹਿਲੇ ਟੈਸਟ ਮੈਚ 'ਚ ਇਕ ਪਾਰੀ 'ਚ ਪੰਜ ਵਿਕੇਟ ਲਏ।
ਇਹ ਖਿਡਾਰੀ ਹਨ, ਜਿੰਨ੍ਹਾਂ ਇਕ ਪਾਰੀ 'ਚ ਪੰਜ ਵਿਕੇਟ ਲਏ
ਐਮ ਨਿਸਾਰ
ਵਮਨ ਕੁਮਾਰ
ਆਬਿਦ ਅਲੀ
ਡੀ ਦੋਸ਼ੀ
ਐਨ ਹਰਵਾਨੀ
ਅਮਿਤ ਮਿਸ਼ਰਾ
ਆਰ ਅਸ਼ਵਿਨ
ਮੋਹੰਮਦ ਸ਼ਮੀ
ਅਕਸ਼ਰ ਪਟੇਲ
ਵਮਨ ਕੁਮਾਰ
ਆਬਿਦ ਅਲੀ
ਡੀ ਦੋਸ਼ੀ
ਐਨ ਹਰਵਾਨੀ
ਅਮਿਤ ਮਿਸ਼ਰਾ
ਆਰ ਅਸ਼ਵਿਨ
ਮੋਹੰਮਦ ਸ਼ਮੀ
ਅਕਸ਼ਰ ਪਟੇਲ
ਅਕਸ਼ਰ ਪਟੇਲ ਨੇ ਪਹਿਲੀ ਪਾਰੀ 'ਚ ਸਿਰਫ਼ ਦੋ ਵਿਕੇਟ ਹੀ ਚਟਕਾਏ ਸਨ।