ਨਵੀਂ ਦਿੱਲੀ: ਵਨਡੇ ਸੀਰੀਜ਼ 'ਚ ਆਸਟਰੇਲੀਆ ਨੂੰ 2-1 ਨਾਲ ਹਰਾਉਣ ਤੋਂ ਬਾਅਦ, ਭਾਰਤੀ ਟੀਮ ਹੁਣ ਨਿਊਜ਼ੀਲੈਂਡ ਖਿਲਾਫ ਖੇਡੇਗੀ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ 24 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਿੱਚ ਦੋਵੇਂ ਟੀਮਾਂ ਪੰਜ ਟੀ-20, ਤਿੰਨ ਵਨਡੇ ਤੇ ਦੋ ਟੈਸਟ ਮੈਚ ਖੇਡੇਗੀ।


ਸੈਮਸਨ ਇੱਕ ਵਾਰ ਫਿਰ ਟੀਮ 'ਚ ਵਾਪਸੀ ਕਰਨ 'ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਸ਼ਾਅ ਪਹਿਲੀ ਵਾਰ ਵਨਡੇ ਟੀਮ 'ਚ ਸ਼ਾਮਲ ਹੋਏ ਹਨ। ਸੈਮਸਨ ਤੇ ਸ਼ਾਅ ਦੋਵੇਂ ਫਿਲਹਾਲ ਨਿਊਜ਼ੀਲੈਂਡ 'ਚ ਹਨ ਤੇ ਭਾਰਤ-ਏ ਟੀਮ ਨਾਲ ਖੇਡ ਰਹੇ ਹਨ। ਸ਼ਾਅ ਨੇ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਦੂਜੇ ਵਨਡੇ ਮੈਚ 'ਚ ਵੀ ਭਾਰਤ-ਏ ਤੋਂ ਖੇਡਦੇ ਹੋਏ ਸ਼ਾਨਦਾਰ ਸੈਂਕੜਾ ਲਾਇਆ ਸੀ।

ਟੀ -20 ਸੀਰੀਜ਼ ਮੈਚ ਦਾ ਸ਼ੈਡਿਊਲ

5 ਮੈਚਾਂ ਦੀ ਟੀ -20 ਸੀਰੀਜ਼ ਦੇ ਦੋਵੇਂ ਪਹਿਲੇ ਮੈਚ 24 ਤੇ 26 ਜਨਵਰੀ ਨੂੰ ਆਕਲੈਂਡ ਵਿੱਚ ਖੇਡੇ ਜਾਣਗੇ।

ਸੀਰੀਜ਼ ਦਾ ਤੀਜਾ ਮੈਚ ਹੈਮਿਲਟਨ '29 ਜਨਵਰੀ ਨੂੰ ਹੋਵੇਗਾ। ਮੈਚ 12.30 ਵਜੇ ਸ਼ੁਰੂ ਹੋਵੇਗਾ।

ਚੌਥਾ ਮੈਚ ਵੈਲਿੰਗਟਨ '31 ਜਨਵਰੀ ਨੂੰ 12.30 ਵਜੇ ਖੇਡਿਆ ਜਾਣਾ ਹੈ।

ਆਖਰੀ ਮੈਚ 2 ਫਰਵਰੀ ਨੂੰ ਮਾਉਂਟ ਮੋਂਗਨੁਈ ਵਿੱਚ 12.30 ਵਜੇ ਖੇਡਿਆ ਜਾਵੇਗਾ।


ਵਨਡੇ ਮੈਚਾਂ ਦੀ ਸੀਰੀਜ਼ ਦਾ ਸ਼ੈਡਿਊਲ

ਪਹਿਲਾ ਮੈਚ ਹੈਮਿਲਟਨ '5 ਫਰਵਰੀ ਨੂੰ ਹੋਵੇਗਾ।

ਦੂਜਾ ਮੈਚ ਆਕਲੈਂਡ '8 ਫਰਵਰੀ ਨੂੰ ਹੋਵੇਗਾ।

ਆਖਰੀ ਮੈਚ 11 ਫਰਵਰੀ ਨੂੰ ਮੋਂਗਨੁਈ 'ਚ ਖੇਡਿਆ ਜਾਵੇਗਾ।


ਟੈਸਟ ਸੀਰੀਜ਼ ਮੈਚ ਦਾ ਸ਼ੈਡਿਊਲ

ਭਾਰਤ ਨੂੰ ਨਿਊਜ਼ੀਲੈਂਡ 'ਚ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਸੀਰੀਜ਼ ਦਾ ਪਹਿਲਾ ਟੈਸਟ ਵੈਲਿੰਗਟਨ '21 ਤੋਂ 25 ਫਰਵਰੀ ਤੱਕ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ ਕ੍ਰਾਈਸਟਚਰਚ '29 ਜਨਵਰੀ ਤੋਂ 4 ਫਰਵਰੀ ਤੱਕ ਖੇਡਿਆ ਜਾਵੇਗਾ।