ਨਵੀਂ ਦਿੱਲੀ: ਦੱਖਣੀ ਅਫਰੀਕਾ ਅਤੇ ਭਾਰਤ ‘ਚ ਰਾਂਚੀ ਟੇਸਟ ਦਾ ਪਹਿਲਾ ਦਿਨ ਚਲ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਟੌਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ ਅਤੇ ਉੱਥੇ ਹੀ ਦੱਖਣੀ ਅਫਰੀਕਾ ਦੇ ਕਪਤਾਨ ਫਾਪ ਡੂਪਲੇਸਿਸ ਇੱਕ ਵਾਰ ਫੇਰ ਟੌਸ ਜਿੱਤਣ ‘ਚ ਨਾਕਾਮਯਾਬ ਰਿਹਾ। ਇਸ ਦੌਰਾਨ ਸਾਊਥ ਅਫਰੀਕਾ ਦੀ ਟੀਮ ਨੇ ਪਹਿਲੇ ਸੈਸ਼ਨ ਦਾ ਪੂਰਾ ਫਾਈਦਾ ਲਿਆ ਅਤੇ ਟੀਮ ਇੰਡੀਆ ਦੇ ਟੌਪ ਆਰਡਰ ਨੂੰ ਨਾਕਾਮਯਾਬ ਕਰਨ ‘ਚ ਕਾਮਯਾਬ ਰਹੇ।

ਦੱਖਣੀ ਅਫਰੀਕਾ ਦੀ ਸ਼ਾਨਦਾਰ ਬੌਲਿੰਗ ਦੇ ਨਾਲ ਭਾਰਤੀ ਕ੍ਰਿਕਟ ਟੀਮ ਨੇ 40 ਦੋੜਾਂ ‘ਤੇ ਆਪਣੇ ਤਿੰਨ ਅਹਿਮ ਵਿਕਟਾਂ ਗੁਆ ਲਈਆਂ ਜਿਸ ‘ਚ ਵਿਰਾਟ ਕੋਹਲੀ, ਪੁਜਾਰਾ ਅਤੇ ਮਿਯੰਕ ਅਗ੍ਰਵਾਲ ਸ਼ਾਮਲ ਸੀ। ਇਸ ਤੋਂ ਬਾਅਦ ਰਹਾਣੇ ਅਤੇ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਨੂੰ ਸੰਭਾਲਦੇ ਹੋਏ ਪਾਰੀ ਨੂੰ ਅੱਗੇ ਵਧਾਇਆ।


ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ ਰੋਹਿਤ ਨੇ ਆਪਣਾ ਇੱਕ ਹੋਰ ਸੈਂਕੜਾ ਪੂਰਾ ਕਰ ਲ਼ਿਆ ਹੈਪ 131 ਗੇਂਦਾਂ ਦੀ ਮਦਦ ਦੇ ਨਾਲ ਰੋਹਿਤ ਨੇ 101 ਦੋੜਾਂ ਬਣਾਇਆਂ ਅਤੇ ਰਹਾਣੇ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਸੀਰੀਜ਼ ‘ਚ ਰੋਹਿਤ ਦਾ ਤੀਜਾ ਅਤੇ ਕਰਿਅਰ ਦਾ ਛੇਵਾਂ ਸੈਂਕੜਾ ਜੜਿਆ ਹੈ। ਰੋਹਿਤ ਨੇ ਆਪਣਾ ਸੈਂਕੜਾ ਛੱਕਾ ਮਾਰ ਪੂਰਾ ਕੀਤਾ। ਇਸ ਦੇ ਨਾਲ ਉਸ ਨੇ ਟੇਸਟ ਕਰੀਅਰ ‘ਚ 2000 ਦੌੜਾਂ ਪੂਰੀਆਂ ਕੀਤੀ।

ਇਸ ਸੀਰੀਜ਼ ‘ਚ ਟੀਮ ਇੰਡੀਆ 2-0 ਨਾਲ ਅੱਗੇ ਚਲ ਰਹੀ ਹੈ ਅਤੇ ਸੀਰੀਜ਼ ਨੂੰ ਆਪਣੇ ਨਾਂ ਕਰ ਚੁੱਕੀ ਹੈ। ਪਰ ਫੇਰ ਵੀ ਟੀਮ ਇਸ ਸੀਰੀਜ਼ ਨੂੰ 3-0 ਨਾਲ ਜਿਤਣਾ ਜ਼ਰੂਰ ਚਾਹੇਗੀ।