ਨਵੀਂ ਦਿੱਲੀ: ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ 6 ਇੱਕ ਦਿਨਾਂ ਮੈਚਾਂ ਦੀ ਲੜੀ ਦਾ ਆਗ਼ਾਜ਼ ਅੱਜ ਡਰਬਨ ਵਿੱਚ ਹੋ ਚੁੱਕਾ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 34ਵੇਂ ਓਵਰ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 183 ਦੌੜਾਂ ਬਣਾ ਲਈਆਂ ਹਨ। ਅਫਰੀਕਾ ਦੇ ਫਾਫ ਡੂ ਪਲੇਸਿਸ 79 ਦੌੜਾਂ ਤੇ ਕ੍ਰਿਸ ਮੌਰਿਸ 21 ਦੌੜਾਂ 'ਤੇ ਟੀਮ ਨੂੰ ਸੰਭਾਲ ਰਹੇ ਹਨ।


ਭਾਰਤੀ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਅੱਧੀ ਮੇਜ਼ਬਾਨ ਟੀਮ ਨੂੰ ਪੈਵੇਲੀਅਨ ਤੋਰ ਦਿੱਤਾ ਹੈ। ਯਜੁਵੇਂਦਰ ਚਹਿਲ, ਕੁਲਦੀਪ ਯਾਦਵ ਨੇ 2-2 ਤੇ ਜਸਪ੍ਰੀਤ ਬੁਮਰਾਹ ਨੇ ਇੱਕ ਖਿਡਾਰੀ ਨੂੰ ਆਊਟ ਕਰ ਦਿੱਤਾ ਹੈ।

ਦੱਖਣੀ ਅਫਰੀਕਾ ਤਿੰਨ ਟੈਸਟ ਮੈਚਾਂ ਦੀ ਲੜੀ ਨੂੰ ਪਹਿਲਾਂ ਹੀ ਜਿੱਤ ਚੁੱਕਾ ਹੈ ਪਰ ਇੱਕ ਦਿਨਾ ਲੜੀ 'ਤੇ ਜਿੱਤ ਪ੍ਰਾਪਤ ਕਰਨਾ ਇੰਨਾ ਸੌਖਾ ਨਹੀਂ ਜਾਪ ਰਿਹਾ। ਭਾਰਤੀ ਗੇਂਦਬਾਜ਼ ਮੇਜ਼ਬਾਨ ਬੱਲੇਬਾਜ਼ਾਂ ਨੂੰ ਕਰੜੀ ਟੱਕਰ ਦੇ ਰਹੇ ਹਨ। ਜੇਕਰ ਭਾਰਤ ਅੱਜ ਦਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਇੱਕ ਦਿਨਾ ਰੈਂਕਿੰਗ ਵਿੱਚ ਸਿਖਰ 'ਤੇ ਪਹੁੰਚ ਜਾਵੇਗਾ। ਫਿਲਹਾਲ ਦੱਖਣੀ ਅਫਰੀਕਾ ਸਭ ਤੋਂ ਚੰਗੀ ਇੱਕ ਦਿਨਾ ਕ੍ਰਿਕਟ ਟੀਮ ਵਾਲੇ ਸਥਾਨ 'ਤੇ ਕਾਬਜ਼ ਹੈ।