✕
  • ਹੋਮ

ਯੌਨ ਉਤਪੀੜਨ ਦਾ ਆਰੋਪ, ਅਮਰੀਕਾ 'ਚ ਗਿਰਫਤਾਰ ਹੋਏ ਕਸ਼ਮੀਰੀ ਅਥਲੀਟ

ਏਬੀਪੀ ਸਾਂਝਾ   |  03 Mar 2017 11:43 AM (IST)
1

ਹਾਲਾਂਕਿ ਫਿਰ ਇਸ ਮੁੱਦੇ ਦੇ ਮੀਡੀਆ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਟਰੈਵਲ ਪਰਮਿਟ ਮਿਲ ਗਿਆ ਸੀ। ਖਬਰਾਂ ਹਨ ਕਿ ਤਨਵੀਰ ਹੁਸੈਨ 'ਤੇ ਕੁੜੀ ਨੂੰ ਕਿਸ ਕਰਨ ਦੇ ਆਰੋਪ ਹਨ। ਇਸਤੋਂ ਅਲਾਵਾ ਲੜਕੀ ਨੂੰ ਗਲਤ ਜਗ੍ਹਾ 'ਤੇ ਹੱਥ ਲਗਾਉਣ ਦੇ ਵੀ ਆਰੋਪ ਹਨ।

2

ਤਨਵੀਰ ਹੁਸੈਨ ਨੇ 23 ਤੋਂ 25 ਫਰਵਰੀ ਤਕ ਹੋਈ ਵਿਸ਼ਵ ਸਨੋਸ਼ੁ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਵਾਪਿਸ ਆਉਣਾ ਸੀ। ਤਨਵੀਰ ਹੁਸੈਨ ਨੇ ਆਪਣੇ ਮੈਨੇਜਰ ਨੂੰ ਦੱਸਿਆ ਕਿ ਓਹ ਬੇਗੁਨਾਹ ਹੈ। 31 ਜਨਵਰੀ ਨੂੰ ਤਨਵੀਰ ਹੁਸੈਨ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਆਬਿਦ ਖਾਨ ਨੂੰ ਅਮਰੀਕਾ ਨੇ ਆਪਣੀ ਮੌਜੂਦਾ ਨੀਤੀ ਦੇ ਚਲਦੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

3

ਭਾਰਤੀ ਅਥਲੀਟ ਤਨਵੀਰ ਹੁਸੈਨ, ਜਿੰਨਾ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਵੀਜ਼ਾ ਦਵਾਇਆ ਗਿਆ ਸੀ, ਉਨ੍ਹਾਂ ਨੂੰ ਅਮਰੀਕਾ 'ਚ ਇੱਕ 12 ਸਾਲ ਦੀ ਕੁੜੀ ਦਾ ਯੌਨ ਸ਼ੋਸ਼ਣ ਕਰਨ ਦੇ ਆਰੋਪ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਸਨੋਸ਼ੁ ਫੈਡਰੇਸ਼ਨ ਆਫ ਇੰਡੀਆ ਅਤੇ ਅਮਰੀਕੀ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਹੈ। 24 ਸਾਲ ਦੇ ਤਨਵੀਰ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਭਾਰਤੀ ਸਨੋਸ਼ੁ ਰੈਸਰ ਹਨ। ਉਨ੍ਹਾਂ ਨੂੰ ਬੁਧਵਾਰ ਨੂੰ ਨਿਊਯਾਰਕ ਦੇ ਸਾਰਾਨੈਕ ਲੇਕ ਵਿਲੇਜ ਤੋਂ ਗਿਰਫਤਾਰ ਕੀਤਾ ਗਿਆ। ਕੁਝ ਵੈਬਸਾਈਟਸ 'ਤੇ ਛਪੀਆਂ ਖਬਰਾਂ ਅਨੁਸਾਰ ਵਿਦੇਸ਼ੀ ਅਖਬਾਰ Adirondack Daily Enterprise 'ਚ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਨੋਸ਼ੁ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਮੀਰ ਮੁਦਾਸਿਰ ਨੇ ਕਿਹਾ ਕਿ ਓਹ ਇਸ ਮਾਮਲੇ ਦੀ ਪੂਰੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

4

  • ਹੋਮ
  • ਖੇਡਾਂ
  • ਯੌਨ ਉਤਪੀੜਨ ਦਾ ਆਰੋਪ, ਅਮਰੀਕਾ 'ਚ ਗਿਰਫਤਾਰ ਹੋਏ ਕਸ਼ਮੀਰੀ ਅਥਲੀਟ
About us | Advertisement| Privacy policy
© Copyright@2026.ABP Network Private Limited. All rights reserved.