ਇੰਗਲੈਂਡ ਦੇ ਗੇਂਦਬਾਜ਼ ਟੀਮ ਇੰਡੀਆ 'ਤੇ ਭਾਰੂ
ਏਬੀਪੀ ਸਾਂਝਾ | 26 Jan 2017 06:21 PM (IST)
1
ਟੀਮ ਇੰਡੀਆ ਦੇ ਬੱਲੇਬਾਜ ਕਾਨਪੁਰ ਦੇ ਮੈਦਾਨ 'ਤੇ ਕੋਈ ਧਮਾਕਾ ਕਰਨ 'ਚ ਨਾਕਾਮ ਰਹੇ ਅਤੇ ਟੀਮ ਇੰਡੀਆ ਮਜਬੂਤ ਸਕੋਰ ਖੜਾ ਕਰਨ 'ਚ ਨਾਕਾਮ ਰਹੀ।
2
ਲੋਕੇਸ਼ ਰਾਹੁਲ 9 ਰਨ ਬਣਾ ਕੇ ਆਊਟ ਹੋਏ ਜਦਕਿ ਵਿਰਾਟ ਕੋਹਲੀ ਨੇ 29 ਰਨ ਦਾ ਯੋਗਦਾਨ ਪਾਇਆ।
3
ਯੁਵਰਾਜ ਸਿੰਘ 13 ਗੇਂਦਾਂ 'ਤੇ 12 ਰਨ ਬਣਾ ਕੇ ਆਊਟ ਹੋਏ। ਰੈਨਾ ਨੇ 23 ਗੇਂਦਾਂ 'ਤੇ 34 ਰਨ ਦੀ ਪਾਰੀ ਖੇਡੀ। ਮਨੀਸ਼ ਪਾਂਡੇ, ਹਾਰਦਿਕ ਪੰਡਿਆ ਅਤੇ ਪਰਵੇਜ਼ ਰਸੂਲ ਦਹਾਈ ਦਾ ਅੰਕੜਾ ਪਾਰ ਕਰਨ 'ਚ ਨਾਕਾਮ ਰਹੇ।
4
ਮਹੇਂਦਰ ਸਿੰਘ ਧੋਨੀ ਨੇ 36 ਰਨ ਦੀ ਨਾਬਾਦ ਪਾਰੀ ਖੇਡ ਭਾਰਤ ਨੂੰ 140 ਰਨ ਦੇ ਪਾਰ ਪਹੁੰਚਾਇਆ। ਇੰਗਲੈਂਡ ਲਈ ਮੋਇਨ ਅਲੀ ਨੇ 4 ਓਵਰਾਂ 'ਚ 21 ਰਨ ਦੇਕੇ 2 ਵਿਕਟ ਹਾਸਿਲ ਕੀਤੇ।
5
6
ਭਾਰਤ ਅਤੇ ਇੰਗਲੈਂਡ ਵਿਚਾਲੇ ਕਾਨਪੁਰ 'ਚ ਖੇਡੇ ਜਾ ਰਹੇ ਟੀ-20 'ਚ ਭਾਰਤੀ ਟੀਮ ਨੇ ਨਿਰਧਾਰਿਤ 20 ਓਵਰਾਂ 'ਚ 7 ਵਿਕਟ ਗਵਾ ਕੇ 147 ਰਨ ਬਣਾਏ।
7
8
ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਲਈ ਵਿਰਾਟ ਕੋਹਲੀ ਨੇ ਲੋਕੇਸ਼ ਰਾਹੁਲ ਨਾਲ ਮਿਲਕੇ ਓਪਨਿੰਗ ਕੀਤੀ।
9
10
= 10">