ਕਟਕ ਵਨਡੇ - ਇੰਗਲੈਂਡ ਸਾਹਮਣੇ 382 ਰਨ ਦੀ ਵੰਗਾਰ
ਯੁਵਰਾਜ ਸਿੰਘ ਅਤੇ ਧੋਨੀ ਦੇ ਆਸਰੇ ਭਾਰਤੀ ਟੀਮ ਇੰਗਲੈਂਡ ਸਾਹਮਣੇ ਵੱਡਾ ਸਕੋਰ ਖੜਾ ਕਰਨ 'ਚ ਕਾਮਯਾਬ ਰਹੀ।
ਸਾਲ 2013 'ਚ ਭਾਰਤ ਲਈ ਆਖਰੀ ਵਨਡੇ ਖੇਡਣ ਤੋਂ ਬਾਅਦ ਇਸ ਸੀਰੀਜ਼ 'ਚ ਯੁਵਰਾਜ ਸਿੰਘ ਨੇ ਵਾਪਸੀ ਕੀਤੀ ਹੈ।
ਆਖਰੀ ਓਵਰਾਂ ਦੌਰਾਨ ਕੇਦਾਰ ਜਾਧਵ (22) ਅਤੇ ਹਾਰਦਿਕ ਪੰਡਿਆ ਨੇ ਵੀ ਭਾਰਤ ਲਈ ਚੰਗੀਆਂ ਪਾਰੀਆਂ ਖੇਡੀਆਂ।
ਯੁਵਰਾਜ ਸਿੰਘ ਅਤੇ ਮਹੇਂਦਰ ਸਿੰਘ ਧੋਨੀ ਦੇ ਵੱਡੇ ਸੈਂਕੜੇਆਂ ਆਸਰੇ ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 381 ਰਨ ਬਣਾਏ।
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇ ਜਾ ਰਹੇ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੂੰ ਜਿੱਤ ਲਈ 382 ਰਨ ਦਾ ਟੀਚਾ ਮਿਲਿਆ ਹੈ।
ਟੀਮ ਇੰਡੀਆ ਨੇ ਇੱਕ ਸਮੇਂ 25 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਧਵਨ, ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਸ਼ੁਰੂ ਹੋਇਆ ਯੁਵਰਾਜ ਸਿੰਘ ਦਾ ਧਮਾਕਾ। ਯੁਵਰਾਜ ਸਿੰਘ ਨੇ ਕਟਕ 'ਚ ਸੈਂਕੜਾ ਠੋਕ ਦਿੱਤਾ। ਯੁਵੀ ਨੇ 98 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ।
ਇਸਤੋਂ ਬਾਅਦ ਯੁਵਰਾਜ ਸਿੰਘ ਨੇ ਆਪਣਾ ਵਨਡੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਵੀ ਪਾਰ ਕਰ ਲਿਆ। ਯੁਵੀ ਦੀ ਇਸਤੋਂ ਪਹਿਲਾਂ ਬੈਸਟ ਪਾਰੀ 139 ਰਨ ਦੀ ਸੀ। ਪਰ ਇੰਗਲੈਂਡ ਖਿਲਾਫ ਯੁਵਰਾਜ ਸਿੰਘ ਨੇ 150 ਰਨ ਠੋਕ ਦਿੱਤੇ।
ਦੂਜੇ ਪਾਸੇ ਕਪਤਾਨ ਮਹੇਂਦਰ ਸਿੰਘ ਧੋਨੀ ਨੇ 106 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕਰ ਲਿਆ। ਧੋਨੀ 122 ਗੇਂਦਾਂ 'ਤੇ 134 ਰਨ ਬਣਾ ਕੇ ਆਊਟ ਹੋਏ। ਧੋਨੀ ਦੀ ਪਾਰੀ 'ਚ 10 ਚੌਕੇ ਅਤੇ 6 ਛੱਕੇ ਸ਼ਾਮਿਲ ਸਨ।
ਯੁਵੀ ਅਤੇ ਧੋਨੀ ਵਿਚਾਲੇ ਚੌਥੇ ਵਿਕਟ ਲਈ 256 ਰਨ ਦੀ ਪਾਰਟਨਰਸ਼ਿਪ ਵੇਖਣ ਨੂੰ ਮਿਲੀ।
ਯੁਵਰਾਜ ਸਿੰਘ ਨੇ 127 ਗੇਂਦਾਂ 'ਤੇ 150 ਰਨ ਦੀ ਪਾਰੀ ਖੇਡੀ।
25 ਰਨ 'ਤੇ 3 ਵਿਕਟ ਗਵਾ ਚੁੱਕੀ ਭਾਰਤੀ ਟੀਮ ਨੂੰ ਯੁਵਰਾਜ ਸਿੰਘ ਨੇ ਸੰਭਾਲਿਆ। ਯੁਵੀ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੱਤਾ। ਯੁਵਰਾਜ ਸਿੰਘ ਨੇ ਮਹੇਂਦਰ ਸਿੰਘ ਧੋਨੀ ਨਾਲ ਮਿਲਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ।
ਯੁਵੀ ਨੇ ਲਗਾਤਾਰ ਇੰਗਲੈਂਡ ਦੇ ਗੇਂਦਬਾਜ਼ਾਂ ਖਿਲਾਫ ਚੌਕੇ-ਛੱਕੇ ਲਗਾਉਣ ਦਾ ਸਿਲਸਿਲਾ ਜਾਰੀ ਰਖਿਆ ਅਤੇ 56 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕੀਤਾ। ਇਸਤੋਂ ਬਾਅਦ ਯੁਵਰਾਜ ਸਿੰਘ ਨੇ ਦਮਦਾਰ ਸ਼ਾਟਸ ਖੇਡਣੇ ਜਾਰੀ ਰੱਖੇ ਅਤੇ 98 ਗੇਂਦਾਂ 'ਤੇ 100 ਰਨ ਪੂਰੇ ਕੀਤੇ। ਯੁਵੀ ਦੇ ਸੈਂਕੜੇ 'ਚ 15 ਚੌਕੇ ਅਤੇ 1 ਛੱਕਾ ਸ਼ਾਮਿਲ ਸੀ।