ਕਟਕ 'ਚ ਛਾ ਗਿਆ ਪੰਜਾਬ ਦਾ ਪੁੱਤਰ
ਯੁਵਰਾਜ ਸਿੰਘ ਨੇ ਮਹੇਂਦਰ ਸਿੰਘ ਧੋਨੀ ਨਾਲ ਮਿਲਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਯੁਵੀ ਨੇ ਲਗਾਤਾਰ ਇੰਗਲੈਂਡ ਦੇ ਗੇਂਦਬਾਜ਼ਾਂ ਖਿਲਾਫ ਚੌਕੇ-ਛੱਕੇ ਲਗਾਉਣ ਦਾ ਸਿਲਸਿਲਾ ਜਾਰੀ ਰਖਿਆ ਅਤੇ 56 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕੀਤਾ।
ਯੁਵੀ ਪਹਿਲੇ ਮੈਚ 'ਚ ਜਾਦਾ ਰਨ ਨਹੀਂ ਬਣਾ ਸਕੇ ਸਨ ਪਰ ਦੂਜੇ ਮੈਚ 'ਚ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਭਾਰਤ ਨੂੰ ਯੁਵਰਾਜ ਸਿੰਘ ਨੇ ਸੰਭਾਲਿਆ।
ਸਾਲ 2013 'ਚ ਭਾਰਤ ਲਈ ਆਖਰੀ ਵਨਡੇ ਖੇਡਣ ਤੋਂ ਬਾਅਦ ਇਸ ਸੀਰੀਜ਼ 'ਚ ਯੁਵਰਾਜ ਸਿੰਘ ਨੇ ਵਾਪਸੀ ਕੀਤੀ ਹੈ।
ਵੋਕਸ ਨੇ ਆਪਣੇ ਸ਼ੁਰੂਆਤੀ ਸਪੈਲ 'ਚ ਭਾਰਤ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾ ਦਿੱਤਾ। ਵੋਕਸ ਨੇ 4 ਓਵਰਾਂ 'ਚ 14 ਰਨ ਦੇਕੇ 3 ਵਿਕਟ ਝਟਕੇ। ਪਰ ਇਸਤੋਂ ਬਾਅਦ ਸ਼ੁਰੂ ਹੋਇਆ ਯੁਵਰਾਜ ਸਿੰਘ ਦਾ ਧਮਾਕਾ।
25 ਓਵਰਾਂ ਤੋਂ ਬਾਅਦ ਭਾਰਤ ਨੇ 132 ਰਨ ਬਣਾ ਲਏ ਸਨ ਅਤੇ ਯੁਵਰਾਜ ਸਿੰਘ 72 ਗੇਂਦਾਂ 'ਤੇ 75 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।
ਯੁਵੀ ਆਪਣੀ ਹੁਣ ਤਕ ਦੀ ਪਾਰੀ 'ਚ 11 ਚੌਕੇ ਅਤੇ 1 ਛੱਕਾ ਜੜ ਚੁੱਕੇ ਸਨ।
25 ਰਨ 'ਤੇ 3 ਵਿਕਟ ਗਵਾ ਚੁੱਕੀ ਭਾਰਤੀ ਟੀਮ ਨੂੰ ਯੁਵਰਾਜ ਸਿੰਘ ਨੇ ਸੰਭਾਲਿਆ। ਯੁਵੀ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੱਤਾ।
ਭਾਰਤ ਅਤੇ ਇੰਗਲੈਂਡ ਵਿਚਾਲੇ ਕਟਕ 'ਚ ਖੇਡੇਜਾ ਰਹੇ ਦੂਜੇ ਵਨਡੇ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦੇ ਇਸ ਫੈਸਲੇ ਨੂੰ ਕ੍ਰਿਸ ਵਕਸ ਨੇ ਸਹੀ ਸਾਬਿਤ ਕਰ ਵਿਖਾਇਆ।