ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ 'ਚ ਤਿਰੰਗਾ ਫਹਿਰਾ ਕੇ ਮਨਾਇਆ ਆਜ਼ਾਦੀ ਦਿਹਾੜਾ
ਏਬੀਪੀ ਸਾਂਝਾ | 16 Aug 2018 01:46 PM (IST)
ਲੰਡਨ: ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸ਼ਤਰੀ ਦੀ ਅਗਵਾਈ ਵਿੱਚ ਗਈ ਭਾਰਤੀ ਕ੍ਰਿਕਟ ਟੀਮ ਨੇ ਲੰਡਨ ਵਿੱਚ ਤਿਰੰਗਾ ਝੁਲਾ ਕੇ ਭਾਰਤ ਦਾ 72ਵਾਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਇਆ। ਟੀਮ ਦੇ ਖਿਡਾਰੀ ਲੰਡਨ ਤੋਂ ਨੌਟਿੰਘਮ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਹੋਟਲ ਦੇ ਬਾਹਰ ਇਕੱਠੇ ਹੋਏ। ਇਸ ਮੌਕੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ। ਜੈ ਹਿੰਦ। ਆਜ਼ਾਦੀ ਦਿਹਾੜੇ 'ਤੇ ਰਵਿੰਦਰ ਜਡੇਜਾ, ਕੁਲਦੀਪ ਯਾਦਵ ਤੇ ਜਸਪ੍ਰੀਤ ਬੁਮਰਾਹ ਨੇ ਇੱਥੇ ਆਜ਼ਾਦੀ ਦਿਹਾੜਾ ਮਨਾਉਂਦਿਆਂ ਹੋਇਆਂ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਸੀ। ਕੁਦਲੀਪ ਨੇ ਟਵੀਟ ਕੀਤਾ, "ਇੱਕ ਭਾਰਤੀ ਹੋਣਾ ਮਹਾਨ ਭਾਵਨਾ ਹੈ। ਉਮੀਦ ਹੈ ਕਿ ਤਿਰੰਗਾ ਹਮੇਸ਼ਾ ਉੱਚਾ ਲਹਰਾਏਗਾ। ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ। ਜੈ ਹਿੰਦ।" ਜਸਪ੍ਰੀਤ ਬੁਮਰਾਹ ਨੇ ਵੀ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੀਸੀਸੀਆਈ ਨੇ ਵੀ ਟੀਮ ਦੇ ਜਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ।