ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਜੁਲਾਈ ਵਿੱਚ ਸ਼੍ਰੀਲੰਕਾ ਦਾ ਦੌਰਾ ਨਿਯਮਤ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਤੋਂ ਬਿਨ੍ਹਾਂ ਕਰੇਗੀ। ਕ੍ਰਿਕਟ ਬੋਰਡ ਦੇ ਚੇਅਰਮੈਨ ਸੌਰਵ ਗਾਂਗੁਲੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਟੀਮ ਇੰਡੀਆ ਆਪਣੇ ਚੋਟੀ ਦੇ ਖਿਡਾਰੀਆਂ ਤੋਂ ਬਿਨ੍ਹਾਂ ਸ੍ਰੀਲੰਕਾ ਜਾਵੇਗੀ।ਦਰਅਸਲ, ਉਸੇ ਸਮੇਂ, ਟੀਮ ਇੰਡੀਆ ਆਪਣੇ ਪ੍ਰਮੁੱਖ ਖਿਡਾਰੀਆਂ ਦੇ ਨਾਲ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਤਿਆਰੀ ਕਰੇਗੀ।
ਸੌਰਵ ਗਾਂਗੁਲੀ ਨੇ ਕਿਹਾ, "ਅਸੀਂ ਜੁਲਾਈ ਮਹੀਨੇ ਵਿੱਚ ਸੀਮਤ ਓਵਰਾਂ ਦੀ ਸੀਰੀਜ਼ ਲਈ ਸੀਨੀਅਰ ਪੁਰਸ਼ ਖਿਡਾਰੀਆਂ ਦੀ ਟੀਮ ਦੀ ਯੋਜਨਾ ਬਣਾਈ ਹੈ। ਉਹ ਸ੍ਰੀਲੰਕਾ ਵਿੱਚ ਟੀ -20 ਅਤੇ ਵਨਡੇ ਮੈਚ ਖੇਡੇਗੀ।"
ਜਦੋਂ ਉਨ੍ਹਾਂ ਨੂੰ ਭਾਰਤ ਦੀਆਂ ਦੋ ਵੱਖ-ਵੱਖ ਟੀਮਾਂ ਬਾਰੇ ਪੁੱਛਿਆ ਗਿਆ, ਤਾਂ ਬੀਸੀਸੀਆਈ ਦੇ ਪ੍ਰਧਾਨ ਨੇ ਕਿਹਾ ਕਿ ਸੀਮਤ ਓਵਰਾਂ ਦੀ ਸੀਰੀਜ਼ ਵਿੱਚ ਹਿੱਸਾ ਲੈਣ ਵਾਲੀ ਟੀਮ ਇੰਗਲੈਂਡ ਦੇ ਦੌਰੇ ‘ਤੇ ਗਈ ਟੀਮ ਤੋਂ ਵੱਖਰੀ ਹੋਵੇਗੀ। ਉਨ੍ਹਾਂ ਕਿਹਾ, "ਇਹ ਚਿੱਟੀ ਗੇਂਦ (ਸੀਮਤ ਓਵਰਾਂ) ਦੇ ਮਾਹਰਾਂ ਦੀ ਟੀਮ ਹੋਵੇਗੀ। ਇਹ ਇੰਗਲੈਂਡ ਦੌਰੇ 'ਤੇ ਗਈ ਟੀਮ ਤੋਂ ਵੱਖਰੀ ਹੋਵੇਗੀ।" ਉਨ੍ਹਾਂ ਸਪੱਸ਼ਟ ਕੀਤਾ ਕਿ ਕ੍ਰਿਕਟ ਬੋਰਡ ਨੇ ਸੀਮਤ ਓਵਰਾਂ ਦੇ ਨਿਯਮਤ ਖਿਡਾਰੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ।
ਸ਼੍ਰੀਲੰਕਾ ਦੌਰੇ 'ਤੇ, ਘੱਟੋ ਘੱਟ 5 ਟੀ -20 ਅੰਤਰਰਾਸ਼ਟਰੀ ਅਤੇ ਤਿੰਨ ਵਨ ਡੇਅ ਮੈਂਚਾ ਦੀ ਹੋ ਸਕਦੀ ਹੈ।ਭਾਰਤੀ ਟੀਮ ਦਾ ਇੰਗਲੈਂਡ ਦੌਰਾ 14 ਸਤੰਬਰ ਨੂੰ ਖ਼ਤਮ ਹੋਵੇਗਾ ਅਤੇ ਆਈਪੀਐਲ ਦੇ ਬਾਕੀ ਮੈਚਾਂ ਦੀ ਯੋਜਨਾਬੰਦੀ ਕੀਤੀ ਜਾਣੀ ਬਾਕੀ ਹੈ। ਅਜਿਹੀ ਸਥਿਤੀ ਵਿਚ, ਬੀ.ਸੀ.ਸੀ.ਆਈ ਚਾਹੁੰਦਾ ਹੈ ਕਿ ਸ਼ਿਖਰ ਧਵਨ, ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ ਅਤੇ ਯੁਜਵੇਂਦਰ ਚਾਹਲ ਮੈਚਾਂ ਲਈ ਤਿਆਰ ਰਹਿਣ।
ਦੌਰੇ ਦਾ ਤਰਕ ਦੱਸਦੇ ਹੋਏ, ਇੱਕ ਬੀਸੀਸੀਆਈ ਸੂਤਰ ਨੇ ਪੀਟੀਆਈ ਨੂੰ ਦੱਸਿਆ, “ਬੀਸੀਸੀਆਈ ਦਾ ਪ੍ਰਧਾਨ ਚਾਹੁੰਦਾ ਹੈ ਕਿ ਸਾਡੇ ਸਾਰੇ ਚੋਟੀ ਦੇ ਖਿਡਾਰੀ ਮੈਚ ਲਈ ਤਿਆਰ ਰਹਿਣ ਅਤੇ ਕਿਉਂਕਿ ਇੰਗਲੈਂਡ ਦੌਰੇ‘ ਤੇ ਕੋਈ ਸੀਮਤ ਓਵਰਾਂ ਦੀ ਸੀਰੀਜ਼ ਨਹੀਂ ਹੈ,ਐਸੇ ਵਿੱਚ ਜੁਲਾਈ ਦੇ ਮਹੀਨੇ ਦਾ ਚੰਗੀ ਤਰਾਂ ਇਸਤਮਾਲ ਹੋ ਸਕਦਾ ਹੈ।"
ਸੂਤਰ ਨੇ ਅੱਗੇ ਕਿਹਾ ਕਿ ਇਸ ਨਾਲ ਟੀਮ ਨੂੰ ਪ੍ਰਯੋਗ ਕਰਨ ਦਾ ਮੌਕਾ ਮਿਲੇਗਾ। ਰਾਹੁਲ ਚਾਹਰ ਜਾਂ ਰਾਹੁਲ ਤੇਵਤੀਆ ਨੂੰ ਲੈੱਗ ਸਪਿਨ ਲਈ ਚਾਹਲ ਦੇ ਬਦਲ ਵਜੋਂ ਟੈਸਟ ਕੀਤਾ ਜਾ ਸਕਦਾ ਹੈ।ਖੱਬੇ ਹੱਥ ਦੀ ਤੇਜ਼ ਗੇਂਦਬਾਜ਼ੀ ਵਿਚ ਚੇਤਨ ਸਕਰੀਆ ਨੂੰ ਅਜ਼ਮਾਇਆ ਜਾ ਸਕਦਾ ਹੈ।ਇਹ ਵੀ ਵੇਖਣਾ ਹੋਵੇਗਾ ਕਿ ਦੇਵਦੱਤ ਪਡੀਕੱਲ ਅਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀ ਮੈਚ ਖੇਡਣ ਦੇ ਯੋਗ ਹਨ ਜਾਂ ਨਹੀਂ।
ਪ੍ਰਿਥਵੀ ਸ਼ਾਅ ਦਾ ਵਨਡੇ ਕਰੀਅਰ ਅਜੇ ਤੱਕ ਵਧਿਆ ਨਹੀਂ ਹੈ, ਜਦੋਂ ਕਿ ਸੂਰਯਕੁਮਾਰ ਯਾਦਵ ਅਤੇ ਈਸ਼ਾਨ ਕਿਸ਼ਨ ਵਰਗੇ ਬੱਲੇਬਾਜ਼ ਟੀਮ ਵਿੱਚ ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਲਈ ਬੇਚੈਨ ਹਨ।