ਭੋਪਾਲ: ਕੋਰੋਨਾ ਵਾਇਰਸ ਇਨ ਫੈਕਸ਼ਨ ਦੇ ਮਾਮਲੇ ਵਧਣ ਨਾਲ ਰੇਮਡੇਸਿਵਿਰ ਇੰਜੈਕਸ਼ਨ ਦੀ ਡਿਮਾਂਡ ਕਾਫੀ ਵਧੀ ਹੈ ਤੇ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਦੀ ਕਾਲਾਬਜ਼ਾਰੀ ਵੀ ਚੱਲ ਰਹੀ ਹੈ। ਉੱਥੇ ਹੀ ਮੱਧ ਪ੍ਰਦੇਸ਼ ਪੁਲਿਸ ਨੇ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਨੂੰ ਲੈਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਲਗਵਾਉਣ ਵਾਲੇ 90 ਫੀਸਦ ਕੋਵਿਡ-19 ਮਰੀਜ਼ਾਂ ਨੇ ਖੁਦ ਨੂੰ ਫੇਫੜਿਆਂ ਦੀ ਇਨਫੈਕਸ਼ਨ ਤੋਂ ਉਭਾਰ ਲਿਆ ਹੈ ਤੇ ਕੋਰੋਨਾ ਨੂੰ ਮਾਤ ਦਿੱਤੀ ਹੈ।


ਹਾਲ ਹੀ 'ਚ ਇੰਦੌਰ ਤੇ ਜਬਲਪੁਰ 'ਚ ਨਕਲੀ ਰੇਮਡੇਸਿਵਿਰ ਇੰਜੈਕਸ਼ਨ ਵਾਲੇ ਗੁਜਰਾਤ ਦੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗ੍ਰਿਫਤਾਰ ਕੀਤੇ ਗਿਰੋਹ ਦੇ ਲੋਕਾਂ ਖਿਲਾਫ ਹੱਤਿਆ ਦੇ ਮਾਮਲੇ ਦਰਜ ਕਰਨ ਤੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ। ਪੁਲਿਸ ਦੇ ਮੁਤਾਬਕ ਨਕੀਲ ਰੇਮਡੇਸਿਵਿਰ ਇੰਜੈਕਸ਼ਨ ਲੈਣ ਵਾਲੇ ਲੋਕਾਂ 'ਚ ਕਿਸੇ ਨੂੰ ਵੀ ਦਫਨਾਇਆ ਨਹੀਂ ਗਿਆ ਸੀ।


10 ਲੋਕਾਂ ਦੀ ਮੌਤ ਹੋਈ ਤੇ 100 ਤੋਂ ਜ਼ਿਆਦਾ ਠੀਕ ਹੋਏ


ਇੰਦੌਰ 'ਚ ਗੁਜਰਾਤ ਦੇ ਗਿਰੋਹ ਤੋਂ ਲਏ ਗਏ ਨਕਲੀ ਰੇਮਡੇਸਿਵਿਰ ਦਾ ਇੰਜੈਕਸ਼ਨ ਲਾਉਣ ਵਾਲੇ ਦਸ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 100 ਤੋਂ ਜ਼ਿਆਦਾ ਲੋਕ ਕੋਵਿਡ-19 ਮਰੀਜ਼ ਠੀਕ ਹੋ ਗਏ। ਕਿਉਂਕਿ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਸਾੜ ਕੇ ਅੰਤਿਮ ਸਸਕਾਰ ਕੀਤਾ ਗਿਆ। ਇਸ ਲਈ ਇਨ੍ਹਾਂ ਦੀ ਮੌਤ ਨੂੰ ਨਕਲੀ ਇੰਜੈਕਸ਼ਨ ਨਾਲ ਜੋੜ ਕੇ ਜਾਂਚ ਕਰਨਾ ਪੁਲਿਸ ਲਈ ਸਮੱਸਿਆ ਬਣ ਗਈ ਹੈ।


ਨਕਲੀ ਇੰਜੈਕਸ਼ਨ ਭਰਿਆ ਹੋਇਆ ਸੀ ਗਲੂਕੋਜ਼ ਸੌਲਟ ਵਾਟਰ


ਪੁਲਿਸ ਅਧਿਕਾਰੀ ਜਾਂਚ ਦੌਰਾਨ ਨਕਲੀ ਇੰਜੈਕਸ਼ਨ ਲੈਣ ਵਾਲੇ ਮਰੀਜ਼ਾਂ ਦੇ ਜਿਉਂਦੇ ਰਹਿਣ ਦੀ ਦਰ ਦਾ ਮੁਕਾਬਲਾ ਅਸਲੀ ਇੰਜੈਕਸ਼ਨ ਲਾਉਣ ਵਾਲਿਆਂ ਮੁਕਾਬਲੇ ਹੈਰਾਨੀਜਵਕ ਸੀ। ਪੁਲਿਸ ਨੇ ਕਿਹਾ ਕਿ ਨਕਲੀ ਇੰਜੈਕਸ਼ਨ 'ਚ ਇਕ ਸਾਧਾਰਨ ਗੁਲੂਕੋਜ਼ ਸੌਲਟਵਾਟਰ ਭਰਿਆ ਸੀ।
ਗਿਰੋਹ ਨੇ ਮੱਧ ਪ੍ਰਦੇਸ਼ 'ਚ ਕਰੀਬ 1200 ਨਕਲੀ ਰੇਮਡੇਸਿਵਿਰ ਇੰਜੈਕਸ਼ਨ ਵੇਚੇ ਸਨ।