ਨਵੀਂ ਦਿੱਲੀ - ਟੀਮ ਇੰਡੀਆ ਦੇ ਸਾਬਕਾ ਖਿਡਾਰੀ ਅਤੇ ਲਗਾਤਾਰ ਟੀਮ 'ਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਪ੍ਰਗਿਆਨ ਓਝਾ ਅਤੇ ਅਸ਼ੋਕ ਡਿੰਡਾ ਵਿਚਾਲੇ ਰਣਜੀ ਟਰਾਫੀ ਮੈਚ ਦੇ ਦੌਰਾਨ ਤਿੱਖੀ ਬਹਿਸ ਹੋਈ। ਦੋਨਾ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਇਸ 'ਚ ਕਪਤਾਨ ਮਨੋਜ ਤਿਵਾਰੀ, ਕੋਚ ਅਤੇ ਮੈਨੇਜਰ ਨੂੰ ਦਖਲ ਦੇਕੇ ਸ਼ਾਂਤ ਕਰਨਾ ਪਿਆ। 

 

 

ਦਰਅਸਲ ਝਗੜਾ ਪ੍ਰੈਕਟਿਸ ਸੈਸ਼ਨ ਦੌਰਾਨ ਹੋਇਆ। ਸ਼ਨੀਵਾਰ ਨੂੰ ਬੰਗਾਲ ਦੀ ਰਣਜੀ ਟੀਮ ਮੈਦਾਨ 'ਤੇ ਫੁਟਬਾਲ ਖੇਡ ਰਹੀ ਸੀ। ਇਸ ਦੌਰਾਨ ਡਿੰਡਾ ਦਾ ਇੱਕ ਤੇਜ ਸ਼ੌਟ ਓਝਾ ਦੇ ਕੰਨ ਦੇ ਥੱਲੇ ਦੀ ਨਿਕਲ ਗਿਆ ਅਤੇ ਓਝਾ ਨੂੰ ਇਸਤੋਂ ਸੱਟ ਵੀ ਲੱਗੀ। ਇਸਤੋਂ ਓਝਾ ਭੜਕ ਗਏ ਅਤੇ ਡਿੰਡਾ 'ਤੇ ਚੀਖਣ ਲੱਗੇ। ਡਿੰਡਾ ਨੇ ਵੀ ਓਝਾ ਦੇ ਇਸ ਤੇਵਰ ਦਾ ਤਿੱਖਾ ਜਵਾਬ ਦਿੱਤਾ ਅਤੇ ਦੋਨਾ ਵਿਚਾਲੇ ਖੜਕ ਗਈ। ਦੋਨਾ ਵਿਚਾਲੇ ਝਗੜਾ ਵਧ ਗਿਆ। ਇਸੇ ਦੌਰਾਨ ਡਿੰਡਾ ਨੇ ਓਝਾ ਨੂੰ ਬਾਹਰੀ ਖਿਡਾਰੀ ਤਕ ਕਹਿ ਦਿੱਤਾ ਜਿਸ ਕਾਰਨ ਓਝਾ ਹੋਰ ਵੀ ਭੜਕ ਗਏ ਅਤੇ ਗੱਲ ਹੋਰ ਵੀ ਵਿਗੜ ਗਈ। 

  

 

ਦੋਨਾ ਵਿਚਾਲੇ ਝਗੜਾ ਕਾਫੀ ਵਧ ਗਿਆ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਕਪਤਾਨ, ਟੀਮ ਮੈਨੇਜਰ ਅਤੇ ਕੋਚ ਨੂੰ ਆਕੇ ਦਖਲ ਦੇਣਾ ਪਿਆ। ਦੋਨੇ ਖਿਡਾਰੀਆਂ ਨੂੰ ਫੜ ਕੇ ਇੱਕ ਦੂਜੇ ਤੋਂ ਦੂਰ ਲੈਕੇ ਗਏ। ਪਰ ਗੱਲ ਇਥੇ ਹੀ ਨਹੀਂ ਰੁਕੀ ਅਤੇ ਇਸਦੀ ਸ਼ਿਕਾਇਤ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਤਕ ਪਹੁੰਚ ਗਈ। ਗਾਂਗੁਲੀ ਨੇ ਦੋਨੇ ਖਿਡਾਰੀਆਂ ਨੂੰ ਸਮਝਾਇਆ ਅਤੇ ਝਗੜਾ ਖਤਮ ਕਰ ਖੇਡ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ।