ਨਵੀਂ ਦਿੱਲੀ: ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਸਟਾਰ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਨੌਜਵਾਨਾਂ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਵਿੱਚ ਅੰਤਰਰਾਸ਼ਟਰੀ ਹਾਕੀ ਤੋਂ ਤੁਰੰਤ ਪ੍ਰਭਾਵ ਨਾਲ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 30 ਸਾਲਾ ਰੁਪਿੰਦਰ ਨੇ ਭਾਰਤ ਲਈ 223 ਮੈਚ ਖੇਡੇ ਹਨ। ਉਹ ਉਸ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ 41 ਸਾਲਾਂ ਬਾਅਦ ਟੋਕੀਓ ਓਲੰਪਿਕਸ ਵਿੱਚ ਮੈਡਲ ਜਿੱਤਿਆ ਸੀ।
ਰੁਪਿੰਦਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਮੈਂ ਤੁਹਾਨੂੰ ਭਾਰਤੀ ਹਾਕੀ ਟੀਮ ਤੋਂ ਸੰਨਿਆਸ ਲੈਣ ਦੇ ਆਪਣੇ ਫੈਸਲੇ ਬਾਰੇ ਦੱਸਣਾ ਚਾਹੁੰਦਾ ਹਾਂ। ਪਿਛਲੇ ਕੁਝ ਮਹੀਨੇ ਮੇਰੀ ਜ਼ਿੰਦਗੀ ਦੇ ਸਰਬੋਤਮ ਰਹੇ ਹਨ। ਟੋਕੀਓ ਵਿੱਚ ਆਪਣੀ ਟੀਮ ਦੇ ਨਾਲ ਮੰਚ 'ਤੇ ਖੜ੍ਹੇ ਹੋਣ ਦੇ ਤਜਰਬੇ ਨੂੰ ਮੈਂ ਜ਼ਿੰਦਗੀ ਭਰ ਕਦੇ ਨਹੀਂ ਭੁੱਲਾਂਗਾ। ਜੋ ਮੈਂ ਭਾਰਤ ਲਈ ਖੇਡਦੇ ਹੋਏ ਪਿਛਲੇ 13 ਸਾਲਾਂ ਤੋਂ ਅਨੁਭਵ ਕਰ ਰਿਹਾ ਹਾਂ।"
ਭਾਰਤ ਨੇ ਟੋਕੀਓ ਓਲੰਪਿਕ ਵਿੱਚ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਰਮਨੀ ਨੂੰ 5-4 ਨਾਲ ਹਰਾ ਕੇ ਮੈਡਲ ਜਿੱਤਿਆ। ਰੁਪਿੰਦਰ ਪਾਲ ਸਿੰਘ ਨੇ ਵੀ ਇਸ ਮੈਚ ਵਿੱਚ ਇੱਕ ਗੋਲ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਨੇ ਦੋ ਗੋਲ ਕੀਤੇ ਜਦਕਿ ਹਾਰਦਿਕ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਵੀ ਇੱਕ-ਇੱਕ ਗੋਲ ਕੀਤਾ।
ਇਹ ਵੀ ਪੜ੍ਹੋ: Sardar Udham Trailer: ਫਿਲਮ 'ਸਰਦਾਰ ਊਧਮ' ਦਾ ਟ੍ਰੇਲਰ ਰਿਲੀਜ਼, ਖ਼ਤਮ ਹੋਈਆਂ ਫੈਨਸ ਦੀਆਂ ਉੜੀਕਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/