ਦੇਸ਼ ਨੂੰ ਤਗ਼ਮੇ ਦਿਵਾ ਕੇ ਭਾਰਤ ਦੀ ਸ਼ਾਨ ਬਣੇ ਇਹ ਅੱਠ ਖਿਡਾਰੀ
ਖੇਡਾਂ ਦੇ ਤੀਜੇ ਦਿਨ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਬ੍ਰੌਂਜ਼ ਮੈਡਲ ਹਾਸਲ ਕੀਤਾ। ਇਹ ਭਾਰਤ ਦਾ ਦੂਜਾ ਕਾਂਸੇ ਦਾ ਤਗ਼ਮਾ ਹੈ। (ਤਸਵੀਰਾਂ-ਏਪੀ)
Download ABP Live App and Watch All Latest Videos
View In Appਏਸ਼ੀਅਨ ਖੇਡਾਂ ਦੇ ਪਹਿਲੇ ਦਿਨ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਤੇ ਰਵੀ ਕੁਮਾਰ ਨੇ 10 ਮੀਟਰ ਏਅਰ ਰਾਈਫ਼ਲ ਮਿਸ਼ਰਤ ਮੁਕਾਬਲੇ ਵਿੱਚ ਭਾਰਤ ਦੀ ਝੋਲੀ ਕਾਂਸੇ ਦਾ ਤਗ਼ਮਾ ਪਾਇਆ।
ਚਾਂਦੀ ਦਾ ਤੀਜਾ ਤਗ਼ਮਾ ਵੀ 50 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿੱਚ ਸੰਜੀਵ ਰਾਜਪੂਤ ਨੇ ਤੀਜੇ ਦਿਨ ਜਿੱਤਿਆ।
ਦੂਜਾ ਸਿਲਵਰ ਮੈਡਲ 19 ਸਾਲ ਦੇ ਲਕਸ਼ਿਆ ਸ਼ੇਰਾਨ ਨੇ ਜਿੱਤਿਆ। ਉਸ ਨੇ 50 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਵਿੱਚ ਦੂਜਾ ਸਥਾਨ ਹਾਸਲ ਕਰ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ।
ਪਹਿਲਾ ਦੂਜੇ ਨੰਬਰ ਵਾਲਾ ਮੈਡਲ ਭਾਵ ਚਾਂਦੀ ਦਾ ਤਗ਼ਮਾ ਦੂਜੇ ਦਿਨ ਮਿਲਿਆ। ਨਿਸ਼ਾਨੇਬਾਜ਼ੀ ਵਿੱਚ ਦੀਪਕ ਕੁਮਾਰ ਨੇ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਵਿੱਚ ਭਾਰਤ ਲਈ ਪਹਿਲਾ ਚਾਂਦੀ ਦਾ ਤਗ਼ਮਾ ਜਿੱਤਿਆ।
ਭਾਰਤ ਦੀ ਝੋਲੀ ਤੀਜਾ ਸੋਨ ਤਗ਼ਮਾ ਤੀਜੇ ਦਿਨ ਹੀ ਆਇਆ। ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਵਿੱਚ 16 ਸਾਲ ਦੇ ਸੌਰਭ ਚੌਧਰੀ ਨੇ ਗੋਲ ਮੈਡਲ ਆਪਣੇ ਨਾਂ ਕੀਤਾ।
ਦੂਜਾ ਸੋਨ ਤਗ਼ਮਾ ਦੂਜੇ ਦਿਨ ਅਤੇ ਕੁਸ਼ਤੀ ਵਿੱਚ ਹੀ ਆਇਆ। ਵਿਨੇਸ਼ ਫੋਗਾਟ ਨੇ ਸੋਨ ਤਗ਼ਮਾ ਤਾਂ ਜਿੱਤਿਆ ਹੀ, ਪਰ ਇੱਕ ਵੱਖਰਾ ਰਿਕਾਰਡ ਵੀ ਕਾਇਮ ਕਰ ਦਿੱਤਾ। ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ, ਜਿਸ ਨੇ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਏਸ਼ੀਅਨ ਖੇਡਾਂ ਦੀ ਸ਼ੁਰੂਆਤ ਭਾਰਤ ਨੇ ਗੋਲਡ ਮੈਡਲ ਨਾਲ ਕੀਤੀ ਸੀ। ਪੁਰਸ਼ਾਂ ਦੇ 65 ਕਿੱਲੋਗ੍ਰਾਮ ਭਾਰ ਵਰਗ ਵਿੱਚ ਫ੍ਰੀਸਟਾਈਲ ਕੁਸ਼ਤੀ ਕਰਦਿਆਂ ਭਾਰਤੀ ਭਲਵਾਨ ਬਜਰੰਗ ਪੂਨੀਆ ਨੇ ਸੋਨ ਤਗ਼ਮਾ ਜਿੱਤਿਆ।
ਇੰਡੋਨੇਸ਼ੀਆ ਵਿੱਚ ਖੇਡੀਆਂ ਜਾ ਰਹੀਆਂ 18ਵੀਆਂ ਏਸ਼ੀਅਨ ਖੇਡਾਂ ਵਿੱਚ ਹੁਣ ਤਕ ਭਾਰਤ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ। ਤੀਜੇ ਦਨ ਦੇ ਖੇਡ ਦੌਰਾਨ ਭਾਰਤ ਹਿੱਸੇ ਇੱਕ ਸੋਨਾ, ਇੱਕ ਚਾਂਦੀ ਤੇ ਇੱਕ ਕਾਂਸੇ ਦੇ ਤਗ਼ਮੇ ਸਮੇਤ ਹੁਣ ਤਕ ਕੁੱਲ ਅੱਠ ਮੈਡਲ ਆਏ ਹਨ। ਤਿੰਨ ਸੋਨੇ, ਤਿੰਨ ਤਾਂਦੀ ਤੇ ਦੋ ਕਾਂਸੇ ਦੇ ਤਗ਼ਮੇ ਨਾਲ ਭਾਰਤ ਮੈਡਲ ਸੂਚੀ ਵਿੱਚ 7ਵੇਂ ਸਥਾਨ 'ਤੇ ਬਣਿਆ ਹੋਇਆ ਹੈ।