1….ਡੀ ਕਾਕ ਦੇ ਸੈਂਕਡ਼ੇ ਦੀ ਬਦੌਲਤ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਦਾ ਸਕੋਰ 2 ਵਿਕੇਟ ਤੇ 121 ਰਨ ਕਰਕੇ ਦੂਜੇ ਟੈਸਟ ਦੇ ਤੀਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦੂਜਾ ਦਿਨ ਮੀਂਹ ਦੀ ਭੇਂਟ ਚਡ਼ਨ ਪਿਛੋਂ ਕਾਕ ਨੇ 104 ਰਨ ਦੀ ਪਾਰੀ ਖੇਡੀ ਅਤੇ ਸਾਊਥ ਅਫਰੀਕਾ ਨੇ 326 ਰਨ ਦਾ ਸਕੋਰ ਖਡ਼ਾ ਕੀਤਾ।


2….ਆਈਸੀਸੀ ਮਹਿਲਾ ਚੈਂਪੀਅਨਸ਼ਿਪ ਤਹਿਤ ਵੈਸਟਇੰਡੀਜ਼ ਦੇ ਖਿਲਾਫ ਜਾਰੀ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੇ ਪੰਜ ਵਿਕਟ ਨਾਲ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ 2-0 ਦੀ ਲੀਡ ਹਾਸਲ ਕਰ ਲਈ ਹੈ। ਸੀਰੀਜ਼ ਦਾ ਤੀਜਾ ਮੈਚ 16 ਨਵੰਬਰ ਨੂੰ ਖੇਡਿਆ ਜਾਵੇਗਾ। 


3...ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਭਾਰਤੀ ਟੀਮ ਇੰਗਲੈਂਡ ਨੂੰ ਹਲਕੇ ਵਿੱਚ ਨਹੀਂ ਲਵੇਗੀ। ਸਭ ਤੋਂ ਵੱਡੀ ਗੱਲ ਹੈ ਕਿ ਅੰਤ ਚੰਗਾ ਰਿਹਾ ਜਿਹਡ਼ੇ ਖੇਤਰਾਂ ਚ ਸੁਧਾਰ ਦੀ ਲੋਡ਼ ਹੈ ਉਹ ਕਰਨਾ ਹੋਵੇਗਾ। ਇੰਗਲੇਂਡ ਵਿਰੁੱਧ ਪਹਿਲਾ ਟੈਸਟ ਮੈਚ ਐਤਵਾਰ ਨੂੰ ਭਾਰਤ ਡਰਾਅ ਕਰਾਉਣ ਚ ਸਫਲ ਰਿਹਾ।


4….ਸਾਬਕਾ ਟੈਸਟ ਬੱਲੇਬਾਜ਼ ਐਲਿਵਰੋ ਪੀਟਰਸਨ ਨੇ ਕ੍ਰਿਕੇਟ ਸਾਊਥ ਅਫਰੀਕਾ ਦੇ ਉਹਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਕਿ ਪਿਛਲੇ ਸੀਜ਼ਨ ਵਿੱਚ ਰਾਸ਼ਟਰੀ ਟੀ - 20 ਫ੍ਰੇਂਚਾਇਜ਼ੀ ਦੇ ਦੌਰਾਨ ਉਹਨਾਂ ਮੈਚਾਂ ਨੂੰ ਫਿਕਸ ਕੀਤਾ ਸੀ ਪੀਟਰਸਨ ਦੇ ਵਕੀਲ ਨੇ ਕਿਹਾ ਐਲਿਵਰੋ ਨੇ ਕਦੇ ਕੋਈ ਮੈਚ ਫਿਕਸ ਨਹੀਂ ਕੀਤਾ। 


5….ਨੋਟਬੰਦੀ ਮਗਰੋਂ ਵੀਰੇਂਦਰ ਸਹਿਵਾਗ ਨੇ ਮਜ਼ਾਕੀਆ ਲਹਿਜ਼ੇ ਵਿੱਚ ਪੁਰਾਣੇ 500 ਅਤੇ ਹਜ਼ਾਰ ਦੇ ਨੋਟ ਵਰਤਣ ਦਾ ਰਾਹ  ਦੱਸਿਆ ਹੈ। ਸਹਿਵਾਗ ਨੇ ਸੋਸ਼ਲਮੀਡੀਆ ਤੇ ਲਿਖਿਆ 31 ਮਾਰਚ ਦੇ ਬਾਅਦ ਵੀ ਇਹਨੋਟ 5 ਬੈਂਕਾਂ ਵਿੱਚ ਚਲ ਸਕਦੇ ਹਨ ਜਿਨਾਂ 'ਚ ਹਨ ਬੈਂਕ ਆਫ ਗੰਗਾ, ਯਮੁਨਾ, ਸਰਸਵਤੀ, ਨਰਮਦਾ, ਗੋਦਾਵਰੀ।