ਇੰਦੌਰ - ਟੀਮ ਇੰਡੀਆ ਨੇ ਇੰਦੌਰ 'ਚ ਖੇਡੇ ਜਾਣ ਵਾਲੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤਿਆ। ਟੀਮ ਇੰਡੀਆ ਪਹਿਲਾਂ ਹੀ ਕਾਨਪੁਰ ਅਤੇ ਕੋਲਕਾਤਾ 'ਚ ਖੇਡੇ ਗਏ ਟੈਸਟ ਮੈਚਾਂ 'ਚ ਜਿੱਤ ਦਰਜ ਕਰ ਸੀਰੀਜ਼ ਆਪਣੇ ਨਾਮ ਕਰ ਚੁੱਕੀ ਹੈ। ਹੁਣ ਟੀਮ ਇੰਡੀਆ ਇੰਦੌਰ ਟੈਸਟ ਜਿੱਤ ਸੀਰੀਜ਼ ਕਲੀਨ ਸਵੀਪ ਕਰਨ ਦੀ ਕੋਸ਼ਿਸ਼ ਕਰੇਗੀ।
ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤਣ ਤੋਂ ਬਾਅਦ ਦੱਸਿਆ ਕਿ ਟੀਮ 'ਚ ਸਿਰਫ 2 ਬਦਲਾਅ ਹੀ ਕੀਤੇ ਗਏ ਹਨ। ਇਹ ਦੋਨੇ ਬਦਲਾਅ ਵੀ ਟੀਮ 'ਚ ਇੰਜਰੀ ਨਾਲ ਜੂਝ ਰਹੇ ਖਿਡਾਰੀਆਂ ਕਾਰਨ ਹੋਏ ਹਨ। ਸ਼ਿਖਰ ਧਵਨ ਦੀ ਜਗ੍ਹਾ ਗੌਤਮ ਗੰਭੀਰ ਦੀ ਟੀਮ 'ਚ ਐਂਟਰੀ ਹੋਈ ਹੈ। ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਉਮੇਸ਼ ਯਾਦਵ ਨੂੰ ਮੈਚ ਖੇਡਣ ਦਾ ਮੌਕਾ ਮਿਲਿਆ ਹੈ।
ਇੰਦੌਰ ਟੈਸਟ 'ਚ ਭਾਰਤੀ ਟੀਮ
ਮੁਰਲੀ ਵਿਜੈ, ਗੌਤਮ ਗੰਭੀਰ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੋਹੰਮਦ ਸ਼ਮੀ, ਉਮੇਸ਼ ਯਾਦਵ