ਅਹਿਮਦਾਬਾਦ - ਕਬੱਡੀ ਵਿਸ਼ਵ ਕੱਪ 'ਚ ਭਾਰਤ ਨੇ ਹਾਰ ਨਾਲ ਸ਼ੁਰੂਆਤ ਕਰ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਟੀਮ ਨੂੰ ਦਖਣੀ ਕੋਰੀਆ ਨੇ ਮਾਤ ਦਿੱਤੀ। ਇਆ ਮੈਚ 'ਚ ਭਾਰਤੀ ਟੀਮ ਨੇ 32-34 ਨਾਲ ਹਾਰ ਝੱਲੀ। 7 ਵਾਰ ਦੀ ਚੈਂਪੀਅਨ ਭਾਰਤ ਦੀ ਟੀਮ ਫੈਨਸ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਸਕੀ। 

  

 

ਕੋਰੀਆ ਦੀ ਟੀਮ ਨੇ ਦਮਦਾਰ ਖੇਡ ਵਿਖਾਇਆ ਅਤੇ ਮੈਚ 'ਚ ਸ਼ਾਨਦਾਰ ਵਾਪਸੀ ਕਰ ਖਿਤਾਬ ਦੀ ਮੁੱਖ ਦਾਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਖਿਲਾਫ ਉਲਟਫੇਰ ਕਰ ਵਿਖਾਇਆ। ਭਾਰਤ ਨੇ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ। ਮੈਚ ਦੌਰਾਨ ਜਾਦਾ ਸਮਾਂ ਭਾਰਤੀ ਟੀਮ ਨੇ ਲੀਡ ਹਾਸਿਲ ਕੀਤੀ ਹੋਈ ਸੀ। ਪਰ ਜਦ ਮੈਚ 'ਚ 3 ਮਿਨਟ ਦਾ ਸਮਾਂ ਬਾਕੀ ਸੀ ਤਾਂ ਕੋਰੀਆ ਦੀ ਟੀਮ ਨੇ ਵਾਪਸੀ ਕੀਤੀ ਅਤੇ ਲੀਡ ਹਾਸਿਲ ਕਰ ਲਈ। ਇੱਕ ਵਾਰ ਲੀਡ ਹਾਸਿਲ ਕਰਨ ਤੋਂ ਬਾਅਦ ਦਖਣੀ ਕੋਰੀਆ ਦੀ ਟੀਮ ਨੇ ਭਾਰਤ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਅਤੇ ਮੈਚ ਆਪਣੇ ਨਾਮ ਕਰ ਲਿਆ। 

  

 

ਮੈਚ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਅਨੂਪ ਕੁਮਾਰ ਨੇ ਕਿਹਾ ਕਿ ਟੀਮ ਦੇ ਰੇਡਰ ਚੰਗੀ ਖੇਡ ਨਹੀਂ ਵਿਖਾ ਸਕੇ ਅਤੇ ਆਖਰੀ ਮਿਨਟਾਂ 'ਚ ਟੀਮ ਨੇ ਜੋ ਗਲਤੀਆਂ ਕੀਤੀਆਂ ਉਸ ਕਾਰਨ ਟੀਮ ਨੂੰ ਹਾਰ ਝੱਲਣੀ ਪਈ। ਪਰ ਕਪਤਾਨ ਨੇ ਭਰੋਸਾ ਦਿੱਤਾ ਕਿ ਟੀਮ ਜਲਦੀ ਹੀ ਵਾਪਸੀ ਕਰੇਗੀ ਅਤੇ ਅਗਲੇ ਮੈਚਾਂ 'ਚ ਜਿੱਤ ਦਰਜ ਕਰੇਗੀ। ਭਾਰਤ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਆਸਟ੍ਰੇਲੀਆ ਖਿਲਾਫ ਹੋਵੇਗਾ। 

  

 

ਸ਼ੁੱਕਰਵਾਰ ਨੂੰ ਖੇਡੇ ਗਏ ਇੱਕ ਹੋਰ ਮੈਚ 'ਚ ਇਰਾਨ ਦੀ ਟੀਮ ਨੇ ਅਮਰੀਕਾ ਨੂੰ 52-15 ਦੇ ਫਰਕ ਨਾਲ ਮਾਤ ਦਿੱਤੀ।