IPL 2020, MI vs KKR: ਮੁੰਬਈ ਨੇ 5 ਵਿਕਟਾਂ ਗੁਆ ਕੋਲਕਾਤਾ ਨਾਈਟ ਰਾਈਡਰਜ਼ ਅੱਗੇ ਰੱਖਿਆ 196 ਦੌੜਾਂ ਦਾ ਟੀਚਾ
ਏਬੀਪੀ ਸਾਂਝਾ | 23 Sep 2020 09:57 PM (IST)
MI vs KKR, IPL 2020: ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਜਾ ਰਿਹਾ ਹੈ।
MI vs KKR, IPL 2020: ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਜਾ ਰਿਹਾ ਹੈ।KKR ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।MI ਨੇ 20 ਓਵਰਾਂ 'ਚ 5 ਵਿਕਟ ਦੇ ਨੁਕਸਾਨ ਤੇ 195 ਦੌੜਾਂ ਦਾ ਟੀਚਾ ਰੱਖਿਆ ਹੈ। ਇਹ ਮੈਚ ਹੁਣ ਤੱਕ ਦਾ ਸਭ ਤੋਂ ਰੋਮਾਂਚਕ ਮੁਕਾਬਲਾ ਹੈ।ਅੱਜ ਦਾ ਮੈਚ ਵੀ IST 7:30 ਵਜੇ ਸ਼ੁਰੂ ਹੋਇਆ ਅਤੇ ਇਹ ਮੈਚ ਆਬੂ ਧਾਬੀ 'ਚ ਖੇਡਿਆ ਜਾ ਰਿਹਾ ਹੈ।ਇਸ ਵਾਰ, ਰੋਹਿਤ ਸ਼ਰਮਾ ਦੀ ਅਗਵਾਈ ਵਾਲੀ MI, ਜੋ ਪਹਿਲਾ ਮੈਚ ਹਾਰ ਚੁੱਕੀ ਹੈ, ਵਾਪਸੀ ਕਰਨ ਲਈ ਜ਼ੋਰ ਲਾ ਰਹੀ ਹੈ। ਮੁੰਬਈ ਨੇ 2013 ਤੋਂ ਬਾਅਦ ਕਦੇ ਵੀ ਆਈਪੀਐਲ ਵਿੱਚ ਪਹਿਲਾ ਮੈਚ ਨਹੀਂ ਜਿੱਤਿਆ।ਇਸ ਵਾਰ ਵੀ ਪਹਿਲੇ ਮੈਚ ਵਿੱਚ ਉਨ੍ਹਾਂ ਨੂੰ ਪਿਛਲੇ ਸਾਲ ਉਪ ਜੇਤੂ ਚੇਨਈ ਸੁਪਰ ਕਿੰਗਜ਼ ਨੇ ਹਰਾਇਆ ਹੈ।