ਕੋਰੋਨਾ ਵਾਇਰਸ ਦੇ ਚੱਲਦਿਆਂ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਆਯੋਜਨ ਇੰਡੀਆਂ ਦੀ ਬਜਾਇ ਯੂਏਈ 'ਚ ਹੋ ਰਿਹਾ ਹੈ। ਯੂਏਈ 'ਚ ਜਿਹੜੇ ਤਿੰਨ ਮੈਦਾਨਾਂ 'ਤੇ ਆਈਪੀਐਲ ਦੇ ਮੈਚ ਖੇਡੇ ਜਾਣਗੇ ਉਨ੍ਹਾਂ 'ਚ ਸ਼ਾਰਜਾਹ ਦਾ ਮੈਦਾਨ ਵੀ ਸ਼ਾਮਲ ਹੈ। ਸ਼ਾਰਜਾਹ ਕ੍ਰਿਕਟ ਸਟੇਡੀਅਮ ਟੂਰਨਾਮੈਂਟ ਦੀ ਸਫਲ ਮੇਜ਼ਬਾਨੀ ਲਈ ਕਾਫੀ ਤਿਆਰੀਆਂ ਕਰ ਰਿਹਾ ਹੈ।

Continues below advertisement


IPL ਮੈਚਾਂ ਦੇ ਮੱਦੇਨਜ਼ਰ ਮੈਦਾਨ 'ਚ ਸਟੈਂਡ 'ਤੇ ਨਵੀਂ ਆਰਟੀਫਿਸ਼ੀਅਲ ਛੱਤ ਬਣਾਈ ਗਈ ਹੈ। ਇਸ ਦੇ ਨਾਲ ਹੀ ਰੌਇਲ ਸੂਇਟ ਅਤੇ ਵੀਆਈਪੀ ਹੌਸਪੀਟੈਲਿਟੀ ਬੌਕਸ ਅਪਗ੍ਰੇਡ ਕੀਤੇ ਗਏ ਹਨ। ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਮੈਂਟੇਟਰ ਬੌਕਸ 'ਚ ਜੈਵਿਕ ਰੂਪ ਤੋਂ ਸੁਰੱਖਿਅਤ ਮਾਹੌਲ ਦੇ ਸਖ਼ਤ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਵਿਡ-19 ਨਾਲ ਜੁੜੇ ਨਿਯਮਾਂ ਤਹਿਤ ਖਿਡਾਰੀਆਂ ਦੇ ਪੈਵੇਲੀਅਨ ਤੇ ਅਭਿਆਸ ਸੁਵਿਧਾਵਾਂ ਨੂੰ ਵਾਇਰਸ ਤੋਂ ਬਚਾਉਣ ਲਈ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇਗੀ।


ਇਨ੍ਹਾਂ ਖਾਸ ਤਿਆਰੀਆਂ 'ਤੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਵਾਈਸ ਪ੍ਰੇਜ਼ੀਡੈਂਟ ਵਲੀਦ ਬੁਖਾਤਿਰ ਨੇ ਕਿਹਾ, 'ਖਿਡਾਰੀਆਂ ਤੋਂ ਲੈਕੇ ਸਹਿਯੋਗੀ ਸਟਾਫ ਅਤੇ ਫ੍ਰੈਂਚਾਈਜ਼ੀ ਮਾਲਕਾਂ ਦੀ ਸੁਰੱਖਿਆ ਨਿਸਚਿਤ ਕਰਨ ਲਈ ਅਸੀਂ ਹਰ ਸੰਭਵ ਸਾਵਧਾਨੀ ਵਰਤ ਰਹੇ ਹਾਂ। ਸਾਡਾ ਮੁੱਖ ਟੀਚਾ ਇਹ ਹੈ ਕਿ ਪੂਰੇ ਟੂਰਨਾਮੈਂਟ ਦੌਰਾਨ ਜੈਵਿਕ ਰੂਪ ਤੋਂ ਸੁਰੱਖਿਅਤ ਮਾਹੌਲ ਬਣਿਆ ਰਹੇ।


ਇਸ ਸਾਲ IPL 19 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਪ੍ਰਬੰਧ ਸ਼ਾਰਜਾਹ ਤੋਂ ਇਲਾਵਾ ਦੁਬਈ ਅਤੇ ਆਬੂ ਧਾਬੀ 'ਚ ਕੀਤਾ ਜਾਵੇਗਾ।


ਜਾਮਿਆ ਦੇ ਪ੍ਰੋਫੈਸਰ ਤਿਆਰ ਕਰਨਗੇ ਅਯੋਧਿਆ ਮਸਜਿਦ ਦਾ ਡਿਜ਼ਾਇਨ, ਲਾਇਬ੍ਰੇਰੀ ਤੇ ਹਸਪਤਾਲ ਵੀ ਬਣੇਗਾ


ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ