ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਬੇਟੇ ਰਣਇੰਦਰ ਸਿੰਘ ਤੇ ਚੱਲ ਰਹੇ ਕੇਸਾਂ 'ਚ ਜਾਂਚ ਲਈ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਤਿੰਨ ਅਰਜ਼ੀਆਂ ਦਾਖਲ ਕੀਤੀਆਂ ਹਨ।ਇਹ ਅਰਜ਼ੀਆਂ ਦੋਨਾਂ ਤੇ ਚੱਲ ਰਹੇ ਕੇਸਾਂ 'ਚ ਇਨਕੰਮ ਟੈਕਸ ਵਿਭਾਗ ਵਲੋਂ ਦਾਇਰ ਕੀਤੇ ਨਵੇਂ ਦਸਤਾਵੇਜ਼ਾਂ ਦੀ ਪੜਤਾਲ ਲਈ ਦਰਜ ਕੀਤੀਆਂ ਗਈਆਂ ਹਨ।
ਅਦਾਲਤ ਨੇ ਇਸ ਮਾਮਲੇ 'ਚ 18 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਰਿਕਾਰਡ ਨਾ ਮਿਲਣ ਤੇ 29 ਅਗਸਤ ਤੱਕ ਸਬੰਧਤ ਦਸਤਾਵੇਜ਼ ਅਦਾਲਤ 'ਚ ਦਾਖਲ ਕਰਵਾਉਣ ਦੇ ਹੁਕਮ ਦਿੱਤੇ ਸੀ।ਜਿਸ ਤੋਂ ਬਾਅਦ ਇਨਕੰਮ ਟੈਕਸ ਵਿਭਾਗ ਨੇ ਤਾਜ਼ਾ ਦਸਤਾਵੇਜ਼ ਅਦਾਲਤ ਅੱਗੇ ਪੇਸ਼ ਕੀਤੇ।ਹੁਣ ED ਨੇ ਇਨ੍ਹਾਂ ਦਸਤਾਵੇਜ਼ਾਂ ਤੱਕ ਪਹੁੰਚ ਲਈ ਅਦਾਲਤ 'ਚ ਤਿੰਨ ਅਰਜ਼ੀਆਂ ਦਾਇਰ ਕੀਤੀਆਂ ਹਨ।
ED ਉਨ੍ਹਾਂ ਦਸਤਾਵੇਜ਼ਾ ਦੀ ਪੜਤਾਲ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਆਪਣੀ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ FEMA ਅਧੀਨ ਚੱਲ ਰਹੀਂ ਜਾਂਚ ਨੂੰ ਅੱਗੇ ਵੱਧਾ ਸਕੇ। ਰਣਇੰਦਰ ਸਾਲ 2016 'ਚ ਵੀ FEMA ਦੇ ਉਲੰਘਣਾ ਲਈ ED ਅੱਗੇ ਪੇਸ਼ ਹੋ ਚੁੱਕਿਆ ਹੈ।ਲੁਧਿਆਣਾ ਦੀ ਅਦਾਲਤ 'ਚ ਕੈਪਟਨ ਅਤੇ ਉਸਦੇ ਬੇਟੇ ਖਿਲਾਫ਼ ਚੱਲ ਰਹੇ ਤਿੰਨ ਕੇਸਾਂ ਦੀ ਸੁਣਵਾਈ ਜਾਰੀ ਹੈ।ਇਨ੍ਹਾਂ ਮਾਮਲਿਆਂ 'ਚ ਹੁਣ ਅਗਲੀ ਸੁਣਵਾਈ 9 ਅਤੇ 10 ਸਤੰਬਰ ਨੂੰ ਹੋਵੇਗੀ।
ਆਈਟੀ ਵਿਭਾਗ ਨੇ ਦਾਅਵਾ ਕੀਤਾ ਕਿ ਰਣਇੰਦਰ ਨੇ ਪੜਤਾਲ ਦੌਰਾਨ ਉਸ ਨੂੰ ਗੁਮਰਾਹ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਕੋਲ ਪਰਿਵਾਰ ਦੀ ਆਮਦਨੀ ਅਤੇ ਵਿਦੇਸ਼ਾਂ ਵਿੱਚ ਟਰੱਸਟ ਨਾਲ ਸਬੰਧਤ ਦਸਤਾਵੇਜ਼ ਹਨ। ਆਈਟੀ ਵਿਭਾਗ ਨੇ ਦੋਸ਼ ਲਾਇਆ ਕਿ ਰਣਇੰਦਰ ਜਕਰਾਂਡਾ ਟਰੱਸਟ ਦਾ ‘ਸੈਟਲਰ’ ਸੀ, ਜਿਸ ਨੂੰ ਪਰਿਵਾਰ ਨੇ ਬਣਾਇਆ ਸੀ।
ED ਨੇ ਕੈਪਟਨ ਅਤੇ ਉਸਦੇ ਪੁੱਤਰ ਖਿਲਾਫ਼ ਚੱਲ ਰਹੇ ਇਨਕੰਮ ਟੈਕਸ ਕੇਸਾਂ 'ਚ, ਅਦਾਲਤ ਤੋਂ ਮੰਗੇ ਦਸਤਾਵੇਜ਼
ਏਬੀਪੀ ਸਾਂਝਾ
Updated at:
01 Sep 2020 11:28 PM (IST)
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਬੇਟੇ ਰਣਇੰਦਰ ਸਿੰਘ ਖਿਲਾਫ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਤਿੰਨ ਅਰਜ਼ੀਆਂ ਦਾਖਲ ਕੀਤੀਆਂ ਹਨ।
- - - - - - - - - Advertisement - - - - - - - - -