ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਬਿਗਲ ਵੱਜ ਚੁੱਕਾ ਹੈ। ਇਸ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 19 ਸਤੰਬਰ ਤੋਂ ਹੋਣ ਵਾਲੇ ਪਹਿਲੇ ਮੈਚ ਨਾਲ ਹੋਵੇਗੀ। ਅੱਜ ਆਈਪੀਐਲ 2020 ਦੀ ਸ਼ੁਰੂਆਤ ਤੋਂ ਪਹਿਲਾਂ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਟੂਰਨਾਮੈਂਟ ਵਿੱਚ ਹੁਣ ਤੱਕ ਕਿਹੜੇ ਗੇਂਦਬਾਜ਼ਾਂ ਨੇ ਧਮਾਲ ਮਚਾਈ। ਆਓ ਜਾਣਦੇ ਹਾਂ ਉਨ੍ਹਾਂ ਮੁੱਖ ਗੇਂਦਬਾਜ਼ਾਂ ਕੁਝ ਇਤਹਾਸਕ ਆਈਪੀਐਲ ਰਿਕਾਰਡ।
ਲਸੀਥ ਮਲਿੰਗਾ ਨੇ ਲੀਗ ਵਿੱਚ ਸਭ ਤੋਂ ਵੱਧ ਵਿਕਟ ਲਏ ਹਨ
ਆਈਪੀਐਲ ਦੇ ਇਤਿਹਾਸ ਵਿੱਚ ਲਸੀਥ ਮਲਿੰਗਾ ਦੇ ਨਾਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੇ ਮਲਿੰਗਾ ਨੇ ਲੀਗ ਦੇ 122 ਮੈਚਾਂ ਵਿੱਚ 170 ਵਿਕਟਾਂ ਹਾਸਲ ਕੀਤੀਆਂ ਹਨ। ਇਸ ਸੂਚੀ ਵਿੱਚ ਲੈਗ ਸਪਿਨਰ ਅਮਿਤ ਮਿਸ਼ਰਾ ਦੂਜੇ ਨੰਬਰ ‘ਤੇ ਹਨ। ਮਿਸ਼ਰਾ ਨੇ 147 ਮੈਚਾਂ ਵਿੱਚ 157 ਵਿਕਟਾਂ ਹਾਸਲ ਕੀਤੀਆਂ ਹਨ।
ਇੱਕ ਮੈਚ ਵਿੱਚ ਵਧੀਆ ਪ੍ਰਦਰਸ਼ਨ
ਆਈਪੀਐਲ ਮੈਚ ਵਿੱਚ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਰਿਕਾਰਡ ਵੈਸਟਇੰਡੀਜ਼ ਦੇ ਅਲਜ਼ਾਰੀ ਜੋਸੇਫ ਦੇ ਨਾਂ ਹੈ। ਮੁੰਬਈ ਲਈ ਖੇਡਣ ਵਾਲੇ ਜੋਸਫ ਨੇ ਪਿਛਲੇ ਸਾਲ ਹੈਦਰਾਬਾਦ ਖਿਲਾਫ 3.4 ਓਵਰਾਂ ਵਿਚ 12 ਦੌੜਾਂ ਦੇ ਕੇ ਛੇ ਵਿਕਟਾਂ ਲੈਣ ਤੋਂ ਬਾਅਦ ਇਹ ਰਿਕਾਰਡ ਬਣਾਇਆ ਸੀ। ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਪਾਕਿਸਤਾਨ ਦਾ ਸੋਹੇਲ ਤਨਵੀਰ ਹੈ। ਤਨਵੀਰ ਨੇ ਸਾਲ 2008 ਵਿਚ 14 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਸੀ।
ਵਧੀਆ ਔਸਤ
ਆਈਪੀਐਲ ਵਿੱਚ ਸਰਬੋਤਮ ਔਸਤ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਦੇ ਨਾਮ ਹੈ। ਰਬਾਡਾ ਨੇ 18 ਮੈਚਾਂ ਵਿਚ 17.93 ਦੀ ਔਸਤ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਬਾਡਾ ਨੇ ਇਸ ਲੀਗ ਵਿੱਚ 31 ਵਿਕਟਾਂ ਹਾਸਿਲ ਕੀਤੀਆਂ ਸੀ। ਇਸ ਸੂਚੀ ਵਿਚ ਦੂਜੇ ਨੰਬਰ 'ਤੇ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਡੱਗ ਬਾਲਿੰਗਰ (18.72) ਔਸਤ ਨਾਲ ਹਨ।
ਸਰਬੋਤਮ ਸਟ੍ਰਾਈਕ ਰੇਟ
ਆਈਪੀਐਲ ਵਿੱਚ ਸਰਬੋਤਮ ਸਟ੍ਰਾਈਕ ਰੇਟ ਦਾ ਰਿਕਾਰਡ ਵੀ ਕਾਗੀਸੋ ਰਬਾਡਾ ਦੇ ਨਾਮ ਹੀ ਹੈ। ਰਬਾਡਾ ਨੇ ਲੀਗ ਵਿਚ 13.2 ਦੀ ਸਟ੍ਰਾਈਕ ਰੇਟ ਨਾਲ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੂਚੀ ਵਿੱਚ ਹੈਦਰਾਬਾਦ ਲਈ ਖੇਡਣ ਵਾਲੇ ਅਸ਼ੀਸ਼ ਰੈਡੀ 14.5 ਦੀ ਸਟ੍ਰਾਈਕ ਰੇਟ ਨਾਲ ਦੂਜੇ ਨੰਬਰ ਤੇ ਹਨ।
ਇਕ ਪਾਰੀ ਵਿਚ ਸਭ ਤੋਂ ਵੱਧ ਵਾਰ ਪੰਜ ਵਿਕਟਾਂ
ਆਈਪੀਐਲ ਦੇ ਇਤਿਹਾਸ ਵਿਚ ਇਕ ਪਾਰੀ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਆਸਟਰੇਲੀਆ ਦੇ ਜੇਮਜ਼ ਫੋਕਨਰ ਦੇ ਨਾਮ ਹੈ। ਫੋਕਨਰ ਨੇ ਇਹ ਕਾਰਨਾਮਾ ਦੋ ਵਾਰ ਕੀਤਾ ਹੈ। ਇਸ ਸੂਚੀ ਵਿਚ ਦੂਜੇ ਨੰਬਰ 'ਤੇ ਰਹੇ ਭਾਰਤ ਦੇ ਜੈਦੇਵ ਉਨਾਦਕਟ ਵੀ ਫੋਕਨਰ ਵਾਂਗ ਲੀਗ ਵਿਚ ਦੋ ਵਾਰ ਇੱਕ ਮੈਚ ਵਿੱਚ ਪੰਜ ਵੀਕੇਟਸ ਲੈ ਚੁੱਕੇ ਹਨ।
ਇੱਕ ਪਾਰੀ ਵਿੱਚ ਸਭ ਤੋਂ ਕਿਫਾਇਤੀ ਗੇਂਦਬਾਜ਼ੀ ਦਾ ਰਿਕਾਰਡ
ਆਈਪੀਐਲ ਦੇ ਇਤਿਹਾਸ ਵਿੱਚ ਇੱਕ ਮੈਚ ਵਿੱਚ ਸਭ ਤੋਂ ਕਿਫਾਇਤੀ ਗੇਂਦਬਾਜ਼ੀ ਕਰਨ ਦਾ ਰਿਕਾਰਡ ਸੰਯੁਕਤ ਰੂਪ ਵਿੱਚ ਫੀਡਲ ਐਡਵਰਡਜ਼, ਅਸ਼ੀਸ਼ ਨਹਿਰਾ ਅਤੇ ਯੁਜਵੇਂਦਰ ਚਾਹਲ ਦੇ ਨਾਮ ਹੈ। ਤਿੰਨੋਂ ਨੇ ਇੱਕ ਮੈਚ ਵਿਚ ਚਾਰ ਓਵਰਾਂ ਵਿਚ 1.50 ਦੀ ਆਰਥਿਕਤਾ ਨਾਲ ਦੌੜਾਂ ਦਿੱਤੀਆਂ ਸੀ।
ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ
ਆਈਪੀਐਲ ਦੇ ਸੀਜ਼ਨ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ ਆਲ ਰਾਊਂਡਰ ਡਵੇਨ ਬ੍ਰਾਵੋ ਦੇ ਨਾਮ ਹੈ। ਬ੍ਰਾਵੋ ਨੇ ਆਈਪੀਐਲ 2013 ਵਿੱਚ 18 ਮੈਚਾਂ ਵਿੱਚ 32 ਵਿਕਟਾਂ ਲਈਆਂ ਸੀ। ਬ੍ਰਾਵੋ ਤੋਂ ਇਲਾਵਾ ਕਿਸੇ ਵੀ ਗੇਂਦਬਾਜ਼ ਨੇ ਇੱਕ ਸੀਜ਼ਨ ਵਿੱਚ 30 ਜਾਂ ਵਧੇਰੇ ਵਿਕਟਾਂ ਨਹੀਂ ਲਈਆਂ ਹਨ।
ਲੀਗ ਦਾ ਸਭ ਤੋਂ ਕਿਫਾਇਤੀ ਗੇਂਦਬਾਜ਼
ਸ਼ੌਨ ਪੋਲੱਕ ਦੇ ਕੋਲ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਕਿਫਾਇਤੀ ਗੇਂਦਬਾਜ਼ੀ ਦਾ ਰਿਕਾਰਡ ਹੈ। ਪੋਲੱਕ ਨੇ ਲੀਗ ਵਿੱਚ ਸਿਰਫ 6.54 ਦੀ ਆਰਥਿਕਤਾ ਨਾਲ ਦੌੜਾਂ ਦਿੱਤੀਆਂ ਹਨ। ਹਾਲਾਂਕਿ, ਪੋਲੱਕ ਨੇ ਸਿਰਫ 13 ਮੈਚ ਖੇਡੇ ਹਨ। ਲੀਗ ਵਿੱਚ 46 ਮੈਚ ਖੇਡ ਚੁੱਕੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਇਸ ਸੂਚੀ ਵਿੱਚ ਦੂਜੇ ਨੰਬਰ ’ਤੇ ਹਨ। ਰਾਸ਼ਿਦ ਨੇ 6.55 ਦੀ ਆਰਥਿਕਤਾ ਦੇ ਨਾਲ ਟੂਰਨਾਮੈਂਟ ਵਿੱਚ ਦੌੜਾਂ ਦਿੱਤੀਆਂ ਹਨ।
ਸ਼ੌਨ ਪੋਲੱਕ ਰਹਿ ਚੁੱਕੇ IPL ਦੇ ਇਤਹਾਸ 'ਚ ਸਭ ਤੋਂ ਕਫਾਇਤੀ ਗੇਂਦਬਾਜ਼, ਜਾਣੋ IPL ਦੇ ਮੁੱਖ ਗੇਂਦਬਾਜ਼ੀ ਰਿਕਾਰਡ
ਏਬੀਪੀ ਸਾਂਝਾ
Updated at:
16 Sep 2020 05:19 PM (IST)
ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਬਿਗਲ ਵੱਜ ਚੁੱਕਾ ਹੈ। ਇਸ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 19 ਸਤੰਬਰ ਤੋਂ ਹੋਣ ਵਾਲੇ ਪਹਿਲੇ ਮੈਚ ਨਾਲ ਹੋਵੇਗੀ।

- - - - - - - - - Advertisement - - - - - - - - -