ਨਵੀਂ ਦਿੱਲੀ: ਟੈੱਕ ਜਾਇੰਟ ਐਪਲ ਨੇ ਆਪਣੇ ਇਵੈਂਟ ਦੌਰਾਨ ਕਈ ਨਵੇਂ ਪ੍ਰੋਡਕਟਸ ਨੂੰ ਆਪਣੇ ਯੂਜ਼ਰਸ ਲਈ ਲਾਂਚ ਕੀਤਾ। ਇਸ ਇਵੈਂਟ 'ਚ Apple Watch Series 6, Watch SE, iPad Air, 8th ਜਨਰੇਸ਼ਨ iPad ਨਾਲ ਐਪਲ ਦੀਆਂ ਕਈ ਸਰਵਿਸੀਜ਼ ਸ਼ਾਮਲ ਹਨ ਪਰ ਇਸ ਇਵੈਂਟ 'ਚ ਆਈਫੋਨ ਯੂਜ਼ਰਸ ਲਈ ਹੋਰ ਇੰਤਜ਼ਾਰ ਕਰਨਾ ਪਿਆ ਕਿਉਂਕਿ ਕੰਪਨੀ ਨੇ ਇਵੈਂਟ 'ਚ iPhone ਲਾਂਚ ਨਹੀਂ ਕੀਤਾ।
Apple Watch Series 6 ਹੋਈ ਲਾਂਚ:
Apple ਦੀ ਵਰਚੁਅਲ ਪ੍ਰੈੱਸ ਕਾਨਫਰੰਸ 'ਚ Apple Watch Series 6 ਲਾਂਚ ਕੀਤੀ ਗਈ। ਐਪਲ ਦੀ ਇਹ ਵੌਚ ਬਲੱਡ ਆਕਸੀਜਨ ਮਾਨੀਟਰ ਫੀਚਰ ਨਾਲ ਲੈਸ ਹੈ। ਇਸ ਜ਼ਰੀਏ ਮਨੁੱਖੀ ਖੂਨ ਦੇ ਆਕਸੀਜਨ ਦੇ ਪੱਧਰ ਦਾ ਪਤਾ ਲਾਇਆ ਜਾ ਸਕਦਾ ਹੈ। ਭਾਰਤ ਵਿੱਚ ਐਪਲ ਵਾਚ ਸੀਰੀਜ਼ 6 (GPS) ਵੇਰੀਐਂਟ ਦੀ ਕੀਮਤ 40,900 ਰੁਪਏ ਤੇ (GPS+Cellular) ਮਾਡਲ 49,900 ਰੁਪਏ 'ਚ ਮਿਲੇਗਾ, ਜਦੋਂਕਿ ਯੂਐਸ ਵਿੱਚ ਇਸ ਵੌਚ ਦੇ ਜੀਪੀਐਸ ਮਾਡਲ ਦੀ ਕੀਮਤ 399 ਡਾਲਰ (ਲਗਪਗ 30,000 ਰੁਪਏ) ਹੋਵੇਗੀ, ਇਸ ਦੀ ਵਿਕਰੀ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।
Apple Watch SE:
Apple Watch Series 6 ਦੇ ਨਾਲ Apple Watch SE ਨੂੰ ਵੀ ਲਾਂਚ ਕੀਤਾ ਗਿਆ ਹੈ। ਭਾਰਤ 'ਚ ਇਸ ਦੀ ਕੀਮਤ 29,900 ਰੁਪਏ ਤਕ ਹੋਏਗਾ। ਇਸ ਦੇ GPS+Cellular ਮਾਡਲ ਦੀ ਕੀਮਚ 33,900 ਰੁਪਏ ਹੋਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ 'ਚ ਇਹ ਕਦੋਂ ਤੋਂ ਉਪਲੱਬਧ ਹੋਏਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
Apple iPad Air:
ਵੈਂਟ ਦੌਰਾਨ ਐਪਲ ਨੇ iPad Air ਵੀ ਲਾਂਚ ਕੀਤਾ। ਇਸ ਨੂੰ ਪੈਂਸਿਲ ਤੇ ਰੇਟਿਨਾ ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਇਸ ਵਿੱਚ A12 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ। ਗੇਮਿੰਗ ਲਵਰਸ ਨੂੰ ਇਸ ਵਿਚ ਵਧੀਆ ਐਕਸਪੀਰਿਅੰਸ ਮਿਲੇਗਾ। iPad Air ਨੂੰ 329 ਡਾਲਰ ਬੇਸਿਕ ਕੀਮਤ 'ਤੇ ਪੇਸ਼ ਕੀਤਾ ਗਿਆ ਹੈ ਪਰ ਵਿਦਿਆਰਥੀ ਇਸ ਨੂੰ 299 ਡਾਲਰ ਵਿਚ ਖਰੀਦ ਸਕਣਗੇ। ਇਸ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ, ਜਦਕਿ ਵਿਕਰੀ ਲਈ ਇਹ ਸ਼ੁੱਕਰਵਾਰ ਤੋਂ ਹੋਵੇਗੀ। ਆਈਪੈਡ ਏਅਰ 'ਚ 7 ਐਮਪੀ ਦਾ ਫਰੰਟ ਕੈਮਰਾ ਤੇ 12 ਐਮਪੀ ਦਾ ਰਿਅਰ ਕੈਮਰਾ ਮਿਲੇਗਾ।
8th ਜਨਰੇਸ਼ਨ iPad:
ਇਵੈਂਟ ਦੌਰਾਨ ਐਪਲ ਨੇ ਆਈਪੈਡ ਏਅਰ ਦੇ ਨਾਲ ਆਪਣੇ ਬੇਸਿਕ ਆਈਪੈਡ ਦੀ 8th ਜਨਰੇਸ਼ਨ ਨੂੰ ਵੀ ਲਾਂਚ ਕੀਤਾ। ਇਸ ਵਿੱਚ 10.2 ਇੰਚ ਦੀ ਸਕ੍ਰੀਨ ਵਾਲਾ A12 ਚਿੱਪਸੈੱਟ ਪ੍ਰੋਸੈਸਰ ਇਸਤੇਮਾਲ ਕੀਤਾ ਗਿਆ ਹੈ। ਭਾਰਤ ਵਿੱਚ ਇਸ ਦੇ Wi-Fi ਮਾਡਲ ਦੀ ਕੀਮਤ 41,900 ਤੱਕ ਰੱਖੀ ਗਈ ਹੈ।
Apple One Service Plan:
ਐਪਲ ਨੇ ਆਪਣੀਆਂ ਸਾਰੀਆਂ ਸੇਵਾਵਾਂ ਦੇ ਪਲਾਨਸ ਨੂੰ ਇੱਕ ਪਲਾਨ ਵਿੱਚ ਇਕੱਠਾ ਕਰ ਦਿੱਤਾ ਹੈ। ਭਾਰਤ ਵਿੱਚ ਐਪਲ ਵਨ ਪਲਾਨ ਦੀ ਕੀਮਤ ਇਸ ਦੇ ਯੂਐਸ ਹਮਰੁਤਬਾ ਨਾਲੋਂ ਕਾਫ਼ੀ ਸਸਤੀ ਹੈ। ਐਪਲ ਮਿਊਜ਼ਿਕ, ਐਪਲ ਟੀਵੀ, ਐਪਲ ਆਰਕੇਡ ਤੇ 50 ਜੀਬੀ ਆਈ ਕਲਾਉਡ ਸਟੋਰੇਜ਼ ਨਾਲ ਵੱਖਰੀਆਂ ਪਲਾਨਸ ਦੀ ਕੀਮਤ 195 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ। ਇਸ ਦੇ ਪਰਿਵਾਰਕ ਪਲਾਨ ਦੀ ਕੀਮਤ ਪ੍ਰਤੀ ਮਹੀਨਾ 365 ਰੁਪਏ ਹੈ ਤੇ ਇਸ ਨੂੰ 6 ਮੈਂਬਰਾਂ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ।
Realme Narzo 20: ਲਾਂਚ ਤੋਂ ਪਹਿਲਾਂ Realme Narzo 20 ਸੀਰੀਜ਼ ਦੇ ਪ੍ਰੋਸੈਸਰ ਬਾਰੇ ਸਾਹਮਣੇ ਆਈ ਜਾਣਕਾਰੀ, ਇਸ ਫੋਨ ਨਾਲ ਹੋਏਗਾ ਮੁਕਾਬਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Apple event: ਆਖਰ ਐਪਲ ਨੇ ਚੁੱਕਿਆ Apple Watch Series 6, Watch SE ਤੇ iPad Air ਤੋਂ ਪਰਦਾ, ਜਾਣੋ ਕੀਮਤ ਤੇ ਫੀਚਰਸ
ਏਬੀਪੀ ਸਾਂਝਾ
Updated at:
16 Sep 2020 02:58 PM (IST)
Apple Products: ਐਪਲ ਦੇ ਸੀਈਓ ਟਿਮ ਕੁੱਕ ਨੇ ਕੈਲੀਫੋਰਨੀਆ ਵਿੱਚ ਕੰਪਨੀ ਦੇ ਮੁੱਖ ਦਫਤਰ Apple Park ਤੋਂ ਵਰਚੁਅਲ ਪ੍ਰੈੱਸ ਕਾਨਫਰੰਸ ਰਾਹੀਂ ਕਈ ਪ੍ਰੋਡਕਟਸ ਲਾਂਚ ਕੀਤੇ। ਇਸ ਵਿੱਚ Apple Watch Series 6, Watch SE, iPad Air, 8th ਜਨਰੇਸ਼ਨ iPad ਨਾਲ ਐਪਲ ਦੀਆਂ ਕਈ ਸਰਵਿਸਿਜ਼ ਸ਼ਾਮਲ ਹਨ।
- - - - - - - - - Advertisement - - - - - - - - -