IPL 2021 Auction: ਇੰਗਲੈਂਡ ਦੇ ਸਪਿੰਨ ਆਲਰਾਊਂਡਰ ਮੋਈਨ ਅਲੀ ਨੂੰ ਚੇਨਈ ਸੁਪਰ ਕਿੰਗਜ਼ ਨੇ ਸੱਤ ਕਰੋੜ ਰੁਪਏ ’ਚ ਖ਼ਰੀਦਿਆ ਹੈ। ਮੋਈਨ ਆਈਪੀਐਲ 2020 ਵਿੱਚ ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਟੀਮ ਦਾ ਹਿੱਸਾ ਸਨ ਪਰ ਹੁਣ ਉਹ ਐਮਐਸ ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੀ ਟੀਮ ਵਿੱਚ ਖੇਡਦੇ ਦਿਸਣਗੇ।


 


ਬੰਗਲਾਦੇਸ਼ ਦੇ ਸਪਿੰਨ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 3.20 ਕਰੋੜ ਰੁਪਏ ’ਚ ਖ਼ਰੀਦਿਆ ਹੈ। ਸ਼ਾਕਿਬ ਪਿਛਲੇ ਵਰ੍ਹੇ ਇਸ ਲੀਗ ਦਾ ਹਿੱਸਾ ਨਹੀਂ ਸਨ। ਸ਼ਾਕਿਬ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।


 


ਸ਼ਾਕਿਬ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ 14.25 ਕਰੋੜ ਰੁਪਏ ’ਚ ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਖ਼ਰੀਦਿਆ। ਮੈਕਸਵੈਲ ਨੂੰ ਖ਼ਰੀਦਣ ਲਈ ਚੇਨਈ ਸੁਪਰ ਕਿੰਗਜ਼ ਨੇ ਬਹੁਤ ਕੋਸ਼ਿਸ਼ ਕੀਤੀ ਪਰ ਪਰਸ ਵਿੱਚ ਪੈਸੇ ਘੱਟ ਹੋਣ ਕਾਰਣ ਉਹ ਇਸ ਖਿਡਾਰੀ ਨੂੰ ਖ਼ਰੀਦ ਨਹੀਂ ਸਕੀ।


 


ਇਸ ਤੋਂ ਪਹਿਲਾਂ ਆਸਟ੍ਰੇਲੀਆ ਬੱਲੇਬਾਜ਼ ਸਟੀਵ ਸਮਿੱਥ ਨੂੰ ਦਿੱਲੀ ਕੈਪੀਟਲਜ਼ ਨੇ 2.20 ਕਰੋੜ ਰੁਪਏ ’ਚ ਖ਼ਰੀਦਿਆ ਹੈ। ਸਮਿੱਥ ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੀ ਟੀਮ ਦਾ ਹਿੱਸਾ ਸਨ।


 


ਨੀਲਾਮੀ ਲਈ ਸ਼ਾਮਲ ਕੀਤੇ ਗਏ 292 ਖਿਡਾਰੀਆਂ ਵਿੱਚ 42 ਸਾਲਾ ਨਯਨ ਦੋਸ਼ੀ ਸਭ ਤੋਂ ਵੱਡੀ ਉਮਰ ਦੇ ਤੇ 16 ਸਾਲਾ ਨੂਰ ਅਹਿਮਦ ਸਭ ਤੋਂ ਨੌਜਵਾਨ ਖਿਡਾਰੀ ਹਨ। ਨਯਨ ਤੇ ਨੂਰ ਅਹਿਮਦ ਦੀ ਬੇਸ ਪ੍ਰਾਈਸ 20-20 ਲੱਖ ਰੁਪਏ ਤੈਅ ਕੀਤੀ ਗਈ ਹੈ। ਨਯਨ ਨੇ ਸੌਰਾਸ਼ਟਰ ਰਾਜਸਥਾਨ ਤੇ ਸਰੇ ਲਈ 2001 ਤੋਂ 2013 ਦੌਰਾਨ ਕੁੱਲ 70 ਪਹਿਲੇ ਦਰਜੇ ਦੇ ਮੈਚ ਖੇਡੇ ਹਨ। ਨੂਰ ਪਿੱਛੇ ਜਿਹੇ ਤੱਕ ਆਸਟ੍ਰੇਲੀਆ ਦੀ ਬਿੱਗ ਬੈਸ਼ ਲੀਗ ਦਾ ਹਿੱਸਾ ਸਨ।


 


ਸਾਰੇ ਫ਼੍ਰੈਂਚਾਈਜ਼ੀ ਆਪਣੀ ਟੀਮ ਵਿੱਚ ਵੱਧ ਤੋਂ ਵੱਧ 25 ਤੇ ਘੱਟ ਤੋਂ ਘੱਟ 18 ਖਿਡਾਰੀ ਰੱਖ ਸਕਦੇ ਹਨ। ਇੱਕ ਟੀਮ ਵਿੱਚ ਵੱਧ ਤੋਂ 8 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ।